in

ਭਾਰਤੀ ਸੰਵਿਧਾਨ ਦੇ ਸਿਰਜਕ ਡਾ: ਅੰਬੇਡਕਰ ਜੀ ਦਾ ਮਹਾਂ -ਪਰਿਨਿਰਵਾਣ ਦਿਵਸ ਸਬਾਊਦੀਆ ਵਿਖੇ ਮਨਾਇਆ

ਰੋਮ (ਇਟਲੀ) (ਕੈਂਥ) – ਭਾਰਤੀ ਸੰਵਿਧਾਨ ਦੇ ਸਿਰਜਕ, ਭਾਰਤ ਦੇ ਪਹਿਲੇ ਕਾਨੂੰਨ ਮੰਤਰੀ, ਅਣਗੌਲੇ ਸਮਾਜ ਦੇ ਮਸੀਹਾ ਅਤੇ ਸਮਾਜ ਵਿੱਚ ਬਰਾਬਰਤਾ ਬਨਾਉਣ ਵਾਲੇ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ 68ਵਾਂ ਮਹਾਂ -ਪਰਿਨਿਰਵਾਣ ਦਿਵਸ ਇਟਲੀ ਦੇ ਸੂਬੇ ਲਾਸੀਓ ਦੇ ਸ਼ਹਿਰ ਸਬਾਊਦੀਆ (ਲਾਤੀਨਾ) ਵਿਖੇ ਸਥਿਤ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ‘ਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਤੇ ਅੰਬੇਡਕਰੀ ਸਾਥੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ । ਜਿਸ ਵਿੱਚ ਮਿਸ਼ਨ ਦੇ ਉੱਚ-ਕੋਟੀ ਪ੍ਰਚਾਰਕ ਸਮੂਹ ਸੰਗਤਾਂ ਨੂੰ ਬਾਬਾ ਸਾਹਿਬ ਦੇ ਮਿਸ਼ਨ ਤੋਂ ਜਾਣੂ ਕਰਵਾਇਆ ਅਤੇ ਨਾਲ ਬਾਬਾ ਸਾਹਿਬ ਦੇ ਅਧੂਰੇ ਮਿਸ਼ਨ ਨੂੰ ਕਿਵੇ ਪੂਰਾ ਕਰਨ ਦਾ ਹੋਕਾ ਦਿੱਤਾ।
ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਨੂੰ ਕਿਹਾ ਕਿ, ਲੋੜ ਹੈ ਅੱਜ ਉਸ ਭਾਰਤੀ ਸਮਾਜ ਨੂੰ ਬਾਬਾ ਸਾਹਿਬ ਦੇ ਮਿਸ਼ਨ ਉੱਪਰ ਡਟਵਾਂ ਪਹਿਰਾ ਦੇਣ ਦੀ ਜਿਹੜਾ ਬਾਬਾ ਸਾਹਿਬ ਦੀ ਬਦੌਲਤ ਅੱਜ ਦੇਸ਼-ਵਿਦੇਸ਼ ਵਿੱਚ ਸਨਮਾਨ ਅਤੇ ਸਤਿਕਾਰ ਵਾਲੀ ਜਿੰਦਗੀ ਬਸਰ ਕਰ ਰਿਹਾ ਹੈ। ਬਾਬਾ ਸਾਹਿਬ ਦੀ ਬਦੌਲਤ ਹੀ ਭਾਰਤ ਦੀ ਸਦੀਆਂ ਤੋਂ ਸਤੀ ਕੀਤੀ ਜਾਂਦੀ ਔਰਤ ਨੂੰ ਸਤੀ ਪ੍ਰਥਾ ਤੋਂ ਮੁੱਕਤੀ ਮਿਲੀ ਹੈ ਅਜਿਹੇ ਮਸੀਹਾ ਦੁਨੀਆਂ ਵਿੱਚ ਕਦੀ-ਕਦਾਈ ਹੀ ਜਨਮ ਲੈਂਦੇ ਹਨ ਤੇ ਇਹਨਾਂ ਦਾ ਜੀਵਨ ਸਮੁੱਚੇ ਸਮਾਜ ਲਈ ਪ੍ਰੇਰਨਾਦਾਇਕ ਹੁੰਦਾ ਹੈ। ਆਓ ਆਪਾਂ ਸਾਰੇ ਇਸ ਯੁੱਗ ਪੁਰਸ਼ ਬਾਬਾ ਸਾਹਿਬ ਜੀ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਦੇ ਮਿਸ਼ਨ ਨੂੰ ਪੂਰਾ ਕਰਨ ਦਾ ਪ੍ਰਣ ਕਰੀਏ।
ਇਸ ਮੌਕੇ ਬਾਬਾ ਸਾਹਿਬ ਨੂੰ ਸਮਰਪਿਤ ਮਿਸ਼ਨਰੀ ਗੀਤ ਭਾਈ ਮਨਜੀਤ ਕੁਮਾਰ ਤੇ ਹੋਰ ਸਾਥੀਆਂ ਵੱਲੋਂ ਗਾਏ ਗਏ।

ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਸਭਾ ਵਿਆਨਾ ਦੀ ਪ੍ਰਬੰਧਕ ਕਮੇਟੀ ਦੇ ਰੱਤੂ ਪ੍ਰਧਾਨ ਬਣੇ