ਭਾਰਤ ਸਰਕਾਰ ਦੇ ਸਿਵਲ ਏਵੀਏਸ਼ਨ ਵੱਲੋਂ ਅੰਤਰਰਾਸ਼ਟਰੀ ਹਵਾਈ ਸੇਵਾ ਅਤੇ ਵੀਜ਼ਾ ਸੰਬੰਧੀ ਰੋਕਥਾਮ ਦੇ ਕਾਨੂੰਨਾਂ ਵਿਚ ਤਬਦੀਲੀ ਕੀਤੀ ਗਈ ਹੈ. ਕੋਵਿਡ 19 ਦੇ ਚਲਦਿਆਂ ਮਿਤੀ 26.6.2020 ਨੂੰ ਜਾਰੀ ਕੀਤੇ ਸਰਕੂਲਰ ਤਹਿਤ ਜਿਹੜੀ ਪਾਬੰਧੀ ਅੰਤਰਰਾਸ਼ਟਰੀ ਹਵਾਈ ਸੇਵਾ ਤੇ ਲਗਾਈ ਗਈ ਸੀ, ਉਸ ਵਿਚ ਭਾਰਤ ਨੂੰ ਆਉਣ ਅਤੇ ਜਾਣ ਵਾਲੀਆਂ ਸਾਰੀਆਂ ਅੰਤਰਰਾਸ਼ਟਰੀ ਹਵਾਈ ਸੇਵਾਵਾਂ ਤੇ 30 ਜੂਨ 2021 ਸਮਾਂ 23:59 (ਭਾਰਤੀ ਸਮਾਂ) ਤੱਕ ਸਖਤ ਰੋਕ ਲਗਾਈ ਗਈ ਹੈ. ਇਹ ਪਾਬੰਧੀ ਅੰਤਰਰਾਸ਼ਟਰੀ ਕਾਰਗੋ ਹਵਾਈ ਸੇਵਾ ਤੇ ਲਾਗੂ ਨਹੀਂ ਹੋਵੇਗੀ, ਕਿਉਂਕਿ ਭਾਰਤ ਸਰਕਾਰ ਦਾ ਟੀਚਾ ਅੰਤਰਰਾਸ਼ਟਰੀ ਵਪਾਰ ਨੂੰ ਢਾਹ ਲਾਉਣਾ ਨਹੀਂ ਹੈ.
ਜੋਇੰਟ ਡਾਇਰੈਕਟਰ ਜਨਰਲ ਸੁਨੀਲ ਕੁਮਾਰ ਵੱਲੋਂ ਜਾਰੀ ਕੀਤੇ ਸਰਕੂਲਰ ਤਹਿਤ ਸਪਸ਼ਟ ਕੀਤਾ ਗਿਆ ਕਿ ਡੀ ਜੀ ਸੀ ਏ ਵੱਲੋਂ ਪ੍ਰਮਾਣਿਤ ਹਵਾਈ ਸੇਵਾ ਤੇ ਰੋਕ ਨਹੀਂ ਲਗਾਈ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ, ਅੰਤਰਰਾਸ਼ਟਰੀ ਹਵਾਈ ਸੇਵਾ ਚੁਣਵੇਂ ਰੂਟਾਂ ਤੇ ਮਨਜ਼ੂਰਸ਼ੁਦਾ ਹੋਵੇਗੀ। ਉਨ੍ਹਾਂ ਉਪਰੋਕਤ ਹੁਕਮਾਂ ਨੂੰ ਸਖਤੀ ਨਾਲ ਨਿਭਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ.
ਭਾਰਤੀ ਇਮੀਗ੍ਰੇਸ਼ਨ ਬਿਊਰੋ ਤੋਂ ਇਲਾਵਾ ਸਮੂਹ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਏਅਰਲਾਈਨ ਕੰਪਨੀਆਂ ਨੂੰ ਪਹਿਲ ਦੇ ਅਧਾਰ ਤੇ ਸਰਕੂਲਰ ਜਾਰੀ ਕੀਤਾ ਗਿਆ ਹੈ। (P E)