in

ਭੋਜਨ ਵਿਚ ਸਲਾਦ ਦੀ ਵਰਤੋ ਜਰੂਰੀ

ਜਿਹੜੇ ਵੀ ਫਲ, ਸਬਜ਼ੀਆਂ ਕੱਚੇ ਖਾਧੇ ਜਾ ਸਕਦੇ ਹਨ ਅਤੇ ਰੇਸ਼ੇਦਾਰ ਹਨ ਉਹ ਸਲਾਦ ਹੈ। ਭੋਜਨ ਵਿਚ ਸਲਾਦ ਦੀ ਵਰਤੋ ਬਹੁਤ ਜਰੂਰੀ ਹੈ। ਸਲਾਦ ਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ? ਇਹ ਜਾਨਣਾ ਵੀ ਬਹੁਤ ਜਰੂਰੀ ਹੈ।
ਮੂਲੀ, ਗਾਜਰ, ਸ਼ਲਗਮ, ਅਦਰਕ, ਸੇਬ, ਕੇਲਾ, ਅਮਰੂਦ, ਵੈਜ ਸਲਾਦ ਜਾਂ ਫਰੂਟ ਸਲਾਦ। ਦਹੀਂ ਮਿਕਸ ਜਾਂ ਆਲੂ ਮਿਕਸ ਰਾਇਤਾ, ਟਮਾਟਰ ਰਾਇਤਾ, ਖੀਰਾ ਰਾਇਤਾ, ਦਹੀਂ ਵਿਚ ਕੱਚੀਆਂ ਸਬਜੀਆਂ ਜਾਂ ਫਲਾਂ ਦੀ ਵਰਤੋਂ ਸਭ ਸਲਾਦ ਦੀ ਸ਼੍ਰੇਣੀ ਵਿਚ ਹਨ। ਸਲਾਦ ਦੀ ਵਰਤੋਂ ਸਰੀਰ ਵਿਚੋਂ ਕਈ ਤਰਾਂ ਦੀਆਂ ਬਿਮਾਰੀਆਂ ਨੂੰ ਦੂਰ ਭਜਾਉਂਦੀ ਹੈ। ਸਲਾਦ ਨੂੰ ਸਰੀਰ ਲਈ ਤੰਦਰੁਸਤੀ ਦਾ ਬੀਮਾ ਅਤੇ ਘਰ ਦਾ ਵੈਦ ਮੰਨਿਆ ਜਾਂਦਾ ਹੈ। ਸਲਾਦ ਪੇਟ ਦੀਆਂ ਕਈ ਬਿਮਾਰੀਆਂ ਨੂੰ ਦੂਰ ਰੱਖਦਾ ਹੈ। ਇਹ ਕਬਜ਼ ਦਾ ਦੁਸ਼ਮਣ ਹੈ। ਪਰਿਵਾਰ ਦੇ ਸਭ ਮੈਂਬਰਾਂ ਨੂੰ ਸਲਾਦ ਜਰੂਰ ਖਾਣਾ ਚਾਹੀਦਾ ਹੈ। ਜੇਕਰ ਬਜੁਰਗ ਜਾਂ ਬੱਚਿਆਂ ਨੂੰ ਸਲਾਦ ਖਾਣ ਵਿਚ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਨਾਂ ਨੂੰ ਸਲਾਦ ਕੱਦੂਕਸ਼ ਕਰ ਕੇ, ਉਬਾਲ ਕੇ ਜਾਂ ਇਸਦਾ ਜੂਸ ਕੱਢ ਕੇ ਦਿੱਤਾ ਜਾ ਸਕਦਾ ਹੈ। ਸਲਾਦ ਖਾਣ ਨਾਲ ਚਿਹਰੇ ਉਤੇ ਪਈਆਂ ਝੁਰੜੀਆਂ ਤੋਂ ਬਚਿਆ ਜਾ ਸਕਦਾ ਹੈ। ਸਲਾਦ ਦੀ ਵਰਤੋਂ ਕਰਦੇ ਸਮੇਂ ਭੋਜਨ ਘੱਟ ਖਾਣਾ ਚਾਹੀਦਾ ਹੈ। ਮੋਟਾਪੇ ਤੋਂ ਬਚਣ ਲਈ ਭੋਜਨ ਤੋਂ ਪਹਿਲਾਂ ਸਲਾਦ ਖਾਣਾ ਚਾਹੀਦਾ ਹੈ ਅਤੇ ਭੋਜਨ ਦੀ ਵਰਤੋਂ ਬਿਲਕੁਲ ਘੱਟ ਹੀ ਕਰਨੀ ਚਾਹੀਦੀ ਹੈ। ਸਲਾਦ ਵਿਚ ਵਰਤੀ ਜਾਣ ਵਾਲੀ ਹਰੇਕ ਵਸਤੂ ਵਿਚ ਬੇਹੱਦ ਕੁਦਰਤੀ ਗੁਣ ਹੁੰਦੇ ਹਨ। ਮੂਲੀ ਤੇ ਪਿਆਜ਼ ਵਿਚ ਗੰਧਕ ਦੀ ਮਾਤਰਾ ਵੱਧ ਹੁੰਦੀ ਹੈ। ਗਾਜਰ ਵਿਟਾਮਿਨ ‘ਏ’ ਦਿੰਦੀ ਹੈ। ਟਮਾਟਰ ਲੋਹਾ ਅਤੇ ਨਿੰਬੂ ਵਿਟਾਮਿਨ ‘ਸੀ’ ਦਿੰਦਾ ਹੈ। ਬੰਦ ਗੋਭੀ ਵਿਚ ਖਣਿਜ ਮਿਲਦੇ ਹਨ। ਸਲਾਦ ਦੀ ਵਰਤੋਂ ਨਾਲ ਸਰੀਰ ਵਿਚ ਖਣਿਜ ਤੱਤਾਂ ਅਤੇ ਧਾਤੂਆਂ ਦੀ ਕਮੀ ਨਹੀਂ ਹੁੰਦੀ। ਮੋਟਾਪਾ ਸਰੀਰ ਲਈ ਸਰਾਪ ਹੈ। ਸਲਾਦ ਦੀ ਨਿਰੰਤਰ ਵਰਤੋਂ ਨਾਲ ਮੋਟਾਪੇ ਦਾ ਸਹੀ ਅਤੇ ਵਿਗਿਆਨਿਕ ਇਲਾਜ ਹੋ ਸਕਦਾ ਹੈ।

ਇਟਲੀ : 24 ਅਗਸਤ ਤੋਂ ਸ਼ੁਰੂ ਹੋਵੇਗੀ ਕੋਵੀਡ ਟੀਕੇ ਦੀ ਮਨੁੱਖੀ ਅਜ਼ਮਾਇਸ਼

ਇਟਾਲੀਅਨ ਸਰਕਾਰ ਵੱਲੋਂ ‘ਘਰੇਲੂ ਔਰਤਾਂ’ ਲਈ ਬੋਨਸ ਦੀ ਯੋਜਨਾ