in

ਮਣੀਪੁਰ ਦੀ ਘਟਨਾ ਨੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਕੀਤਾ ਸ਼ਰਮਸ਼ਾਰ – ਆਈ.ਆਈ.ਪੀ.ਸੀ.

ਰੋਮ (ਇਟਲੀ) (ਕੈਂਥ, ਟੇਕ ਚੰਦ) – ਮਣੀਪੁਰ ਦੀ ਘਟਨਾ ਨਾਲ ਇਨਸਾਨੀਅਤ ਸ਼ਰੇਆਮ ਸ਼ਰਮਸਾਰ ਹੋਈ ਹੈ. ਸ਼ੋਸ਼ਲ ਮੀਡੀਆ ਰਾਹੀਂ ਜੰਗਲ ਦੀ ਅੱਗ ਵਾਂਗ ਫੈਲੀ ਦਰਿੰਦਗੀ ਦੇ ਨੰਗੇ ਨਾਚ ਦੀ ਖਬਰ ਤੇ ਵੀਡੀਓ ਨੇ ਪੂਰੀ ਦੁਨੀਆ ਵਿਚ ਵੱਸਦੇ ਹਰ ਭਾਰਤੀ ਦਾ ਸਿਰ ਨੀਵਾਂ ਕੀਤਾ ਹੈ। ਇਸ ਨਿੰਦਣਯੋਗ ਮੰਦਭਾਗੀ ਘਟਨਾ ਨਾਲ ਮਾਰੇ ਗਏ ਬੇਕਸੂਰਾਂ ਲਈ 1 ਮਿੰਟ ਦਾ ਮੌਨ ਕਰਨ ਉਪਰੰਤ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ‘ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ (ਆਈ.ਆਈ.ਪੀ.ਸੀ.)’ ਦੇ ਸਮੂਹ ਮੈਂਬਰਾਂ ਦੇ ਨਾਨ-ਨਾਲ ਇਟਾਲੀਅਨ ਪੱਤਰਕਾਰ ਭਾਈਚਾਰੇ ਨੇ ਕਿਹਾ ਕਿ, ਮਹਾਨ ਭਾਰਤ ਦੀ ਇਸ ਤਾਜ਼ਾ ਘਟਨਾ ਨੇ ਭਾਰਤੀ ਨਾਰੀ ਅੰਦਰ ਹੋਰ ਡਰ ਅਤੇ ਸਹਿਮ ਪੈਦਾ ਕਰ ਦਿੱਤਾ ਹੈ. ਇਹ ਡਰਾਉਣੀ ਤੇ ਸ਼ਰਮਨਾਕ ਘਟਨਾ ਮਣੀਪੁਰ ਦੀ ਰਾਜਧਾਨੀ ਇੰਫਾਲ ਤੋਂ ਕਰੀਬ 35 ਕਿਲੋਮੀਟਰ ਦੂਰ ਕੰਗਪੋਕਪੀ ਜਿਲੇ ਦੀ ਹੈ ਜਿੱਥੇ 2 ਕਰਿਸਚਨ ਔਰਤਾਂ ਨੂੰ ਨਿਰਵਸਤਰ ਕਰਕੇ ਸੜਕਾਂ ਤੇ ਘੁਮਾਇਆ ਗਿਆ ਅਤੇ ਬਾਅਦ ਵਿੱਚ ਖੇਤਾਂ ਵਿੱਚ ਲਿਜਾ ਕੇ ਸਮੂਹਿਕ ਬਲਾਤਕਾਰ ਕੀਤਾ ਗਿਆ।
ਨਸ਼ਰ ਹੋਈ ਜਾਣਕਾਰੀ ਅਨੁਸਾਰ ਕੰਗਪੋਕਪੀ ਜਿਲੇ ਦੇ ਬੀਕੇ ਪਿੰਡ ਵਿਚ ਬੀਤੀ 4 ਮਈ ਨੂੰ ਕਰੀਬ 800 ਵਿਅਕਤੀਆਂ ਨੇ ਇਕੱਠੇ ਹੋ ਕੇ ਪਹਿਲਾਂ ਖੂਬ ਲੁੱਟ ਖੋਹ ਕਰਨ ਤੋਂ ਬਾਅਦ ਘਰਾਂ ਨੂੰ ਅੱਗ ਲਗਾ ਦਿੱਤੀ। ਇਹ ਹਮਲਾਵਰ ਮੈਤਈ ਕਬੀਲੇ ਦੇ ਸਨ ਜੋ ਘਾਤਕ ਹਥਿਆਰਾਂ ਨਾਲ ਲੈਸ ਸਨ. ਹਮਲਾਵਰਾਂ ਤੋਂ ਡਰਕੇ ਕਈ ਲੋਕ ਜੰਗਲਾਂ ਵੱਲ ਭੱਜ ਗਏ ਅਤੇ ਕਈਆਂ ਨੂੰ ਜਾਨੋਂ ਮਾਰ ਮਾਰ ਦਿੱਤਾ ਗਿਆ। ਦਰਿੰਦਗੀ ਦਾ ਨੰਗਾ ਨਾਚ ਕਰਦੇ ਇਨ੍ਹਾਂ ਹੈਵਾਨਾਂ ਦੀ ਇਸ ਘਟੀਆ ਕਰਤੂਤ ਨੇ ਸਮੁੱਚੇ ਭਾਰਤ ਨੂੰ ਸ਼ਰਮਸਾਰ ਕਰ ਦਿੱਤਾ। ਇਕ ਪਾਸੇ ਦੇਸ਼ ਦਾ ਪ੍ਰਧਾਨ ਮੰਤਰੀ ਵਿਸ਼ਵ ਗੁਰੂ ਬਣਨ ਲਈ ਅੱਡੀ ਚੋਟੀ ਦਾ ਜੋਰ ਲਗਾ ਰਿਹਾ ਹੈ, ਦੂਜੇ ਪਾਸੇ ਦੇਸ਼ ਦੀ ਕਾਨੂੰਨ ਵਿਅਸਥਾ ਇਸ ਕਦਰ ਡਗਮਗਾਈ ਹੋਈ ਹੈ ਕਿ ਕਦੋਂ ਕੀ ਭਾਣਾ ਵਰਤ ਜਾਏ ਕੁਝ ਵੀ ਕਿਹਾ ਨਹੀਂ ਜਾ ਸਕਦਾ। ‘ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ’ ਨੇ ਸਰਕਾਰ ਕੋਲ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਸਫਰ ‘ਤੇ ਜਾਣ ਵੇਲੇ ‘ਤੇਸੇਰਾ ਸਾਨੀਤਾਰੀਆ‘ ਨਾਲ ਰੱਖਣਾ ਨਾ ਭੁੱਲੋ

ਇਟਲੀ ਵਿਚ ਇੱਕ ਬੈਨਰ ਹੇਠ ਇਕੱਠਾ ਹੋਇਆ ਇਟਾਲੀਅਨ ਇੰਡੀਅਨ ਪੱਤਰਕਾਰ ਭਾਈਚਾਰਾ!