in

ਮਨੈਰਬੀਓ ਵਿਖੇ ਮਨਾਇਆ ਗਿਆ ਡਾ: ਅੰਬੇਡਕਰ ਸਾਹਿਬ ਜੀ ਦਾ 134ਵਾਂ ਜਨਮ ਦਿਨ

ਰੋਮ (ਇਟਲੀ) (ਦਲਵੀਰ ਸਿੰਘ ਕੈਂਥ,ਟੇਕ ਚੰਦ) – ਲੰਬਾਰਦੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਯੁੱਗ ਪੁਰਸ਼ ਵਿਸ਼ਵ ਰਤਨ ਭਾਰਤੀ ਰਾਸ਼ਟਰ ਨਿਰਮਾਤਾ ਭਾਰਤੀ ਸਮੁੱਚੀ ਨਾਰੀ ਜਾਤੀ ਦੇ ਮੁਕਤੀਦਾਤਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਮਨਾਇਆ ਗਿਆ। ਜਿਸ ਵਿਚ ਗਿਆਨ ਅਤੇ ਵਿਗਿਆਨ ਦੇ ਮਹਾਂਸਾਗਰ ਪਾਵਨ ਅੰਮ੍ਰਿਤ ਬਾਣੀ ਜੀਓ ਦੇ ਅਖੰਡ ਜਾਪ ਭੋਗ ਪਾਏ ਗਏ।
ਧਾਰਮਿਕ ਅਤੇ ਸਮਾਜਿਕ ਦੀਵਾਨ ਸਜਾਏ ਗਏ, ਜਿਸ ਦੀ ਸਟੇਜ ਦੀ ਕਾਰਵਾਈ ਦੇਸ ਰਾਜ ਹੀਰ ਵੱਲੋਂ ਬੜੇ ਸੁਚੱਜੇ ਢੰਗ ਨਾਲ ਨਿਭਾਈ ਗਈ ਅਤੇ ਗੁਰੂ ਘਰ ਨਾਲ ਸਬੰਧਤ ਨੌਜਵਾਨ ਬੱਚੇ ਅਨੀਤਾ ਟੂਰਾ, ਅਲੀਚੇ ਵਿਰਕ, ਮਨਿੰਦਰ ਵਿਰਕ, ਮੋਨੀਕਾ ਹੀਰ ਅਤੇ ਜਨਰਲ ਸਕੱਤਰ ਵਿਕੀ ਟੂਰਾ ਜੀ ਨੇ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਬਾਰੇ ਵਿਚਾਰ ਅਤੇ ਕਵਿਤਾ ਪੇਸ਼ ਕੀਤੀਆਂ। ਇਸ ਮਹਾਨ ਦਿਹਾੜੇ ‘ਤੇ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਜੀ ਇੰਡੀਆ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਅਪਣੀ ਬੁਲੰਦ ਆਵਾਜ਼ ਨਾਲ ਗਾਇਨ ਕਰਕੇ ਸਮੂਹ ਸੰਗਤਾਂ ਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਜੀਵਨ ਸੰਘਰਸ਼ ਅਤੇ ਇਤਿਹਾਸ ਬਾਰੇ ਜਾਣੂ ਕਰਵਾਇਆ।


ਗੁਰੂ ਘਰ ਦੇ ਮੁੱਖ ਸੇਵਾਦਾਰ ਅਨਿਲ ਕੁਮਾਰ ਟੂਰਾ ਨੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਵਧਾਈ ਸੰਦੇਸ਼ ਦਿੰਦੇ ਹੋਏ ਕਿਹਾ, ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਆਪਣੇ ਅੰਦੋਲਨ ਬਾਰੇ ਕਿਹਾ ਕਰਦੇ ਸੀ ਕਿ ਸਾਡੇ ਅੰਦੋਲਨ ਦਾ ਮਕਸਦ ਕੇਵਲ ਆਪਣੀ ਅਯੋਗਤਾ ਦੂਰ ਕਰਨਾ ਹੀ ਨਹੀਂ ਹੈ ਬਲਕਿ ਦੇਸ਼ ‘ਚ ਸਮਾਜਿਕ ਇਨਕਲਾਬ ਲਿਆਉਂਣਾ ਵੀ ਹੈ”, ਸੋ ਅੱਜ ਲੋੜ ਹੈ ਆਪਣੇ ਮਹਾਂਪੁਰਖਾਂ ਦੇ ਮਿਸ਼ਨ ਅਤੇ ਵਿਚਾਰਧਾਰਾ ਤੇ ਪਹਿਰਾ ਦੇਣ ਦੀ। ਬਾਬਾ ਸਾਹਿਬ ਨੂੰ ਮੰਨਣ ਵਾਲੇ ਉਹਨਾਂ ਦੇ ਪੈਰੋਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਭਾਰਤ ਦੀ ਧਰਤੀ ‘ਤੇ ਬਹੁਜਨ ਦੇ ਸੰਕਲਪ ਨੂੰ ਪੂਰਾ ਕਰੀਏ। ਇਸ ਮੌਕੇ ‘ਤੇ ਪ੍ਰਬੰਧਕ ਕਮੇਟੀ ਵੱਲੋਂ ਗਾਇਕ ਰੂਪ ਲਾਲ ਧੀਰ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ।
ਉਪਰੰਤ ਸੁਨੀਲ ਮਹੇ ਦੀ ਕਿਤਾਬ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਨਾਲ ਸਬੰਧਤ ਇਟਾਲੀਅਨ ਭਾਸ਼ਾ ਵਿਚ ਰਿਲੀਜ਼ ਕੀਤੀ ਗਈ। ਸਰਬਜੀਤ ਵਿਰਕ ਨੇ ਵਿਚਾਰ ਪੇਸ਼ ਕੀਤੇ ਅਤੇ ਵਾਈਸ ਪ੍ਰਧਾਨ ਬਲਵੀਰ ਮਾਹੀ ਨੇ ਆਈਆ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।

ਪਤਨੀ ਦੇ ਕਤਲ ਦੇ ਦੋਸ਼ ਵਿੱਚ ਸਾਢੇ 22 ਸਾਲ ਦੀ ਕੈਦ

Name Change / Cambio di Nome