ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ 2 ਦਾ 96 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਕੁਝ ਦਿਨਾਂ ਤੋਂ ਬਿਮਾਰ ਚਾਲ ਰਹੇ ਸਨ। ਅੱਜ ਉਨ੍ਹਾਂ ਦੀ ਸਿਹਤ ਹੋਰ ਵਿਗੜ ਗਈ। ਬਕਿੰਘਮ ਪੈਲੇਸ ਤੋਂ ਜਾਰੀ ਇੱਕ ਬਿਆਨ ਮੁਤਾਬਿਕ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਹਨ। ਖਬਰਾਂ ਮੁਤਾਬਿਕ ਅੱਜ ਦੁਪਹਿਰ ਦੇ ਸਮੇਂ ਮਹਾਰਾਣੀ ਦਾ ਦਿਹਾਂਤ ਹੋਇਆ। ਪੂਰਾ ਰਾਜਘਰਾਣਾ ਇਸ ਦੁੱਖ ਦੀ ਘੜੀ ਵਿੱਚ ਸਕੌਟਲੈਂਡ ਵਿੱਚ ਮੌਜੂਦ ਹੈ।
ਮਹਾਰਾਣੀ ਐਲਿਜ਼ਾਬੇਥ ਦਾ 96 ਸਾਲ ਦੀ ਉਮਰ ਵਿੱਚ ਦਿਹਾਂਤ
