in

ਮਾਨਤੋਵਾ ਦੇ ਸ਼੍ਰੀ ਹਰੀ ਓਮ ਮੰਦਰ ਵਿਖੇ ਮਨਾਇਆ ਗਿਆ ਦੁਸ਼ਹਿਰਾ ਦਾ ਤਿਉਹਾਰ

ਮਾਨਤੋਵਾ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਰ ਪੈਗੋਨਾਗਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੁਸਹਿਰਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ. ਇਸ ਮੌਕੇ ਰਾਵਣ ਦਹਿਨ ਵੀ ਕੀਤਾ ਗਿਆ. ਇਸ ਸੰਬੰਧੀ ਮੰਦਰ ਦੇ ਮੁੱਖ ਸੇਵਾਦਾਰ ਪੁਨੀਤ ਸ਼ਰਮਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ, ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਦੁਸਹਿਰਾ ਦਾ ਤਿਉਹਾਰ, ਜਿਸ ਨੂੰ ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਵੱਸਦੇ ਭਾਰਤੀ ਭਾਈਚਾਰੇ ਵਲੋਂ ਧੂਮਧਾਮ ਨਾਲ ਮਨਾਇਆ ਗਿਆ. ਉਥੇ ਹੀ ਮਾਨਤੋਵਾ ਦੇ ਸ਼ਹਿਰ ਪੈਗੋਨਾਗਾ ਦੇ ਸ੍ਰੀ ਹਰੀ ਉਮ ਮੰਦਰ ਵਿਖੇ ਭਾਰੀ ਰੌਣਕਾਂ ਲੱਗੀਆਂ। ਜਿੱਥੇ ਵੱਡੀ ਗਿਣਤੀ ਵਿੱਚ ਲੋਕ ਇਸ ਤਿਉਹਾਰ ਨੂੰ ਮਨਾਉਣ ਲਈ ਸ਼ਾਮਿਲ ਹੋਏ. ਇਸ ਤਿਉਹਾਰ ਨੂੰ ਮਨਾਉਣ ਲਈ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਸੀ ਤੇ ਜਿਸ ਨੂੰ ਸਮਾਪਤੀ ਤੇ ਰਾਵਣ ਦਹਿਣ ਕੀਤਾ ਗਿਆ.
ਇਟਲੀ ਦੇ ਮਸ਼ਹੂਰ ਗਾਇਕ ਪਕੰਜ ਰਾਜਾ ਸਾਈ ਜੀ ਵਲੋਂ ਸ਼੍ਰੀ ਰਾਮ ਦਾ ਗੁਣਗਾਨ ਕੀਤਾ ਗਿਆ. ਇਸ ਤਿਉਹਾਰ ਨੂੰ ਮਨਾਉਂਦੇ ਸਮੇਂ ਬੋਲਦਿਆਂ ਦਰਸ਼ਨ ਮਰਵਾਹਾ ਅਤੇ ਪੰਡਤ ਪੁਨੀਤ ਸ਼ਰਮਾ ਨੇ ਕਿਹਾ ਕਿ, ਦੁਸ਼ਹਿਰਾ ਬੁਰਾਈ ਉਤੇ ਚੰਗਿਆਈ ਦੀ ਜਿੱਤ ਦੇ ਪ੍ਰੰਪਰਾਵਾਦੀ ਜਸ਼ਨ ਲਈ ਮਨਾਇਆ ਜਾਂਦਾ ਹੈ ਅਤੇ ਇਹ ਤਿਉਹਾਰ ਸਾਨੂੰ ਬੁਰਾਈ ਤੋਂ ਦੂਰ ਹੋ ਕੇ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ, ਇਸ ਤਿਉਹਾਰ ਦਾ ਮਨਾਉਣ ਦਾ ਤਾਂ ਹੀ ਫਾਇਦਾ ਹੈ ਜੇ ਹਰ ਇੱਕ ਵਿਆਕਤੀ ਆਪਣੇ ਅੰਦਰ ਦਾ ਰਾਵਣ ਮਾਰੇ ਅਤੇ ਸਾਰੇ ਆਪਸੀ ਸਦਭਾਵ ਅਤੇ ਸਮੁਦਾਇਕ ਪ੍ਰੇਮ ਨੂੰ ਬੜਾਵਾ ਦੇਣ।

ਪੰਜਾਬੀ ਪਰਿਵਾਰ ਦੀ ਹੱਤਿਆ ਵਿੱਚ ਇਕ ਤੋਂ ਵਧ ਲੋਕ ਸ਼ਾਮਿਲ

ਫਲੇਰੋ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਜਨਮ ਦਿਹਾੜਾ 23 ਅਕਤੂਬਰ ਨੂੰ