ਮਿਲਾਨ (ਇਟਲੀ) 2 ਦਸੰਬਰ – ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਦੁਆਰਾ ਮਾਨਤੋਵਾ ਨੇੜ੍ਹਲੇ ਸ਼੍ਰੀ ਹਰੀ ਓਮ ਮੰਦਰ ਪਿਗੋਨਿਆਗਾ ਵਿਖੇ ਪਾਸਪੋਰਟ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਪਾਸਪੋਰਟ ਨਾਲ ਸਬੰਧਿਤ ਰਿਨਿਉ ਹਿੱਤ 210 ਅਰਜੀਆਂ ਜਮ੍ਹਾਂ ਕੀਤੀਆਂ ਗਈਆਂ, ਤੇ 52 ਓ ਸੀ ਆਈ ਕਾਰਡ ਜਮਾਂ੍ਹ ਹੋਏ, ਜਦੋਂ ਕਿ 220 ਪਾਸਪੋਰਟ ਤਕਸੀਮ ਕੀਤੇ ਗਏ। ਇਸ ਮੌਕੇ ਕੌਸਲੇਟ ਜਨਰਲ ਸ਼੍ਰੀ ਰਾਜੇਸ਼ ਭਾਟੀਆ ਵੀ ਉਚੇਚੇ ਤੌਰ ‘ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਦੱਸਿਆ ਕਿ, ਮਿਲਾਨ ਕੌਸਲੇਟ ਜਨਰਲ ਨਾੱਰਥ ਇਟਲੀ ‘ਚ ਰਹਿੰਦੇ ਭਾਰਤੀਆਂ ਨੂੰ ਬਿਹਤਰੀਨ ਪਾਸਪੋਰਟ ਸੇਵਾਂਵਾ ਮੁਹੱਈਆ ਕਰਵਾਉਣ ਦੇ ਵਚਨਵਧ ਹੈ। ਜਿਸ ਤਹਿਤ ਵੱਖ ਵੱਖ ਸ਼ਹਿਰਾਂ ‘ਚ ਅਜਿਹੇ ਪਾਸਪੋਰਟ ਕੈਂਪ ਲਗਾਏ ਜਾ ਰਹੇ ਹਨ। ਦੱਸਣਯੋਗ ਹੈ ਕਿ ਇਨਾਂ ਕੈਂਪਾਂ ਨਾਲ ਇਟਲੀ ਰਹਿ ਰਹੇ ਭਾਰਤੀ ਭਾਈਚਾਰੇ ਨੂੰ ਵੱਡਾ ਫਾਇਦਾ ਹੋ ਰਿਹਾ ਹੈ। ਪ੍ਰਬੰਧਕਾ ਦੁਆਰਾ ਸ਼੍ਰੀ ਰਾਜੇਸ਼ ਭਾਟੀਆ ਜੀ ਦਾ ਧੰਨਵਾਦ ਕੀਤਾ ਗਿਆ ਅਤੇ ਬਿਹਤਰੀਨ ਸੇਵਾਵਾਂ ਦੇ ਲਈ ਸ਼੍ਰੀ ਭਾਟੀਆ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।