in

ਮਾਮਲਾ ਰਾਮ ਮੰਦਰ ਦੇ ਭੂਮੀਪੂਜਨ ‘ਚ ‘ਗਿਆਨੀ’ ਇਕਬਾਲ ਸਿੰਘ ਦੀ ਸਮੂਲੀਅਤ ਦਾ

ਬਾਬਰੀ ਮਸਜਿਦ ਮਲੀਆਮੇਟ ਕਰਕੇ ਰਾਮ ਮੰਦਰ ਦੀ ਉਸਾਰੀ ਲਈ ਮੰਦਰ ‘ਚ ਭੂਮੀਪੂਜਨ ਮੌਕੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਸਮੂਲੀਅਤ ਨੂੰ ਸਿੱਖ ਜਥੇਬੰਦੀਆਂ ਨੇ ਆੜੇ ਹੱਥੀ ਲੈਂਦਿਆ ਸਵਾਲ ਕੀਤਾ ਕਿ ‘ਗਿਆਨੀ ਜੀ’ ਜਵਾਬ ਦੇਣ ਕਿ ਉਹਨਾਂ ਨੇ ਕਿਸ ਹੈਸੀਅਤ ‘ਚ ਭੂਮੀਪੂਜਨ ‘ਚ ਸ਼ਾਮਲ ਹੋ ਕੇ ਸਿੱਖ ਇਤਿਹਾਸ ਨੂੰ ਤੋੜਿਆ ਮਰੋੜਿਆ। ਦਲ ਖ਼ਾਲਸਾ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ ਕੱਟੜਪੰਥੀ ਹਿੰਦੂਤਵੀ ਤਾਕਤਾਂ ਸਿੱਖ ਚਿਹਰਿਆਂ ਨੂੰ ਆਪਣੇ ਕੋਝੇ ਮੁਫ਼ਾਦਾ ਲਈ ਵਰਤ ਦੀਆਂ ਆ ਰਹੀਆਂ ਹਨ।

ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜਿਲ੍ਹਾ ਪ੍ਰਧਾਨ ਭਾਈ ਸੁਰਿੰਦਰ ਸਿੰਘ ਨਥਾਣਾ, ਜਿਲ੍ਹਾ ਜਨਰਲ ਸਕੱਤਰ ਭਾਈ ਬਲਕਰਨ ਸਿੰਘ ਡੱਬਵਾਲੀ, ਮੀਤ ਪ੍ਰਧਾਨ ਭਾਈ ਜੀਵਨ ਸਿੰਘ ਗਿੱਲਕਲਾਂ, ਭਾਈ ਭਗਵਾਨ ਸਿੰਘ ਸੰਧੂ ਖੁਰਦ, ਸਿੱਖ ਪ੍ਰਚਾਰਕ ਭਾਈ ਰਾਮ ਸਿੰਘ ਢਪਾਲੀ, ਸਿੱਖ ਯੂਥ ਆਫ ਪੰਜਾਬ ਵੱਲੋਂ ਭਾਈ ਹਰਪ੍ਰੀਤ ਸਿੰਘ ਖ਼ਾਲਸਾ ਬਠਿੰਡਾ, ਸਿਮਰਨਜੀਤ ਸਿੰਘ ਮਲੋਟ, ਬਬਲਦੀਪ ਸਿੰਘ ਮਾਨ ਵੱਲੋਂ ਜਾਰੀ ਪ੍ਰੈਸ ਨੋਟ ‘ਚ ਦੱਸਿਆ ਕਿ ਸਿੱਖ ਸਮਾਜ ਦੇ ਵਿਰੋਧ ਕਰਨ ਦੇ ਬਾਵਜੂਦ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ‘ਜਥੇਦਾਰ ਗਿਆਨੀ’ ਇਕਬਾਲ ਸਿੰਘ ਨੇ ਭੂਮੀਪੂਜਨ ਵਿੱਚ ਸ਼ਾਮਲ ਹੋ ਕੇ ਪੰਥ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਹਨਾਂ ਕਿਹਾ ਕਿ ਜਦੋਂ ਸੰਸਾਰ ਭਰ ਵਿੱਚ ਵੱਸਦੇ ਸਿੱਖ ਇਸ ਸਮੂਲੀਅਤ ਦਾ ਵਿਰੋਧ ਕਰ ਰਹੇ ਸਨ ਤਾਂ ਉਸ ਵੇਲੇ ਸਿੱਖ ਕਹਾਉਦੇ ਕੁਝ ਇੱਕ ਲੋਕਾਂ ਨੇ ਭਗਵੀ ਸੋਚ ਦਾ ਮੁਜਾਹਰਾ ਕੀਤਾ। ਉਹਨਾਂ ਇਹ ਵੀ ਕਿਹਾ ਕਿ ਮਾਮਲਾ ਕੇਵਲ ਕਿਸੇ ਦੂਜੇ ਧਰਮ ਦੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਨਹੀਂ ਸਗੋਂ ਮੁਸਲਮਾਨ ਭਾਈਚਾਰੇ ਦੀ ਮਸਜਿਦ ਜਬਰੀ ਢਾਹ ਕੇ ਉਸ ਦੀ ਥਾਂ ਮੰਦਰ ਉਸਾਰਨ ਦਾ ਹੈ, ਕਿਉਂਕਿ ਸਿੱਖ ਹਮੇਸ਼ਾਂ ਹੀ ਜਾਤ ਪਾਤ, ਫਿਰਕੇ ਤੋਂ ਉਤਾਂਹ ਉਠ ਕੇ ਜਾਲਮ ਦੇ ਵਿਰੋਧ ਤੇ ਪੀੜਤ ਦੇ ਹੱਕ ਵਿੱਚ ਰਿਹਾ ਹੈ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਮੰਗ ਕੀਤੀ ਕਿ ‘ਗਿਆਨੀ’ ਇਕਬਾਲ ਸਿੰਘ ਨੂੰ ਸਿੱਖ ਪੰਥ ਵਿੱਚੋਂ ਛੇਕਿਆ ਜਾਵੇ। ਉਹਨਾਂ ਕਿਹਾ ਕਿ ਸਿੱਖ ਕੌਮ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਿੱਖਾਂ ਨੇ ਇਸ ਭੂਮੀਪੂਜਨ ਸਮਾਗਮ ਵਿੱਚ ਸ਼ਾਮਲ ਨਾ ਹੋ ਕੇ ਸਿੱਖ ਪਰੰਪਰਾ ‘ਤੇ ਚੱਲਣ ਦਾ ਸਬੂਤ ਦਿੱਤਾ ਹੈ, ਕਿਉਂਕਿ ਸਮੁੱਚਾ ਸਿੱਖ ਪੰਥ ਨੇ ਅਜਿਹੇ ਮੌਕੇ ਆਪਣੀ ਗੁਲਾਮੀ ਦਾ ਅਹਿਸਾਸ ਕਰਦਿਆ ਇਸ ਉਸਾਰੀ ‘ਤੇ ਨਾਂਹਪੱਖੀ ਪ੍ਰਤੀਕਰਮ ਪ੍ਰਗਟ ਕੀਤਾ ਹੈ।

ਅਗਸਤ ਡੀਕਰੀ ਟੈਕਸ ਸਹਾਇਤਾ ਵਿਸ਼ੇਸ਼ਤਾ

ਪੰਜਾਬ ‘ਚ ਕੋਰੋਨਾ ਅੰਕੜਾ 20 ਹਜ਼ਾਰ ਤੋਂ ਪਾਰ