ਆਤੰਕ ਦੀ ਇਕ ਘਟਨਾ ਨੇ ਬੁੱਧਵਾਰ ਨੂੰ ਮਿਲਾਨ ਦੇ ਦੂਓਮੋ ਵਿਖੇ ਕੁਝ ਪਲਾਂ ਨੂੰ ਦਹਿਸ਼ਤਨੁਮਾ ਬਣਾਈ ਰੱਖਿਆ। ਸਮਾਚਾਰ ਅਨੁਸਾਰ ਇੱਕ ਆਦਮੀ ਗਿਰਜਾਘਰ ਵਿੱਚ ਦਾਖਲ ਹੋਇਆ ਅਤੇ ਇੱਕ ਸੁਰੱਖਿਆ ਗਾਰਡ ਨੂੰ ਬੰਧਕ ਬਣਾ ਲਿਆ, ਜਿਸਨੇ ਉਸਨੂੰ ਕਈ ਮਿੰਟਾਂ ਲਈ ਚਾਕੂ ਨਾਲ ਧਮਕੀ ਦਿੱਤੀ। ਸਿਕਿਓਰਟੀ ਗਾਰਡ ਨੂੰ ਉਸ ਦੇ ਗੋਡਿਆਂ ‘ਤੇ ਬੈਠਣ ਲਈ ਮਜਬੂਰ ਕੀਤਾ। ਘਟਨਾ ਵਾਲੀ ਜਗ੍ਹਾ ਤੇ ਪੁਲਿਸ ਤੇਜ਼ੀ ਨਾਲ ਪਹੁੰਚੀ ਅਤੇ ਉਸ ਆਦਮੀ ਨੂੰ ਹਥਿਆਰ ਸੁੱਟਣ ਲਈ ਪ੍ਰੇਰਿਆ।
ਹਥਿਆਰ ਸੁੱਟਣ ਉਪਰੰਤ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਅੱਤਵਾਦ ਵਿਰੋਧੀ ਜਾਂਚਕਰਤਾ ਹਮਲਾਵਰ ਦੇ ਪਿਛੋਕੜ ਦੀ ਘੋਖ ਕਰ ਰਹੇ ਹਨ, ਜੋ ਕਿ ਉੱਤਰੀ ਅਫਰੀਕਾ ਦਾ ਰਹਿਣ ਵਾਲਾ ਹੈ।
ਮਿਲਾਨ : ਦੂਓਮੋ ਵਿਖੇ ਆਤੰਕੀ ਹਮਲਾ ਕਰਨ ਵਾਲਾ ਵਿਅਕਤੀ ਗ੍ਰਿਫਤਾਰ
