

ਮਿਲਾਨ (ਇਟਲੀ) 29 ਜੁਲਾਈ (ਵਿਸ਼ੇਸ਼ ਪ੍ਰਤੀਨਿੱਧ) – ਮਿਲਾਨ ਕੌਂਸਲੇਟ ਜਨਰਲ ਦੁਆਰਾ ਇਟਲੀ ਵੱਸਦੇ ਭਾਰਤੀਆਂ ਨੂੰ ਬਿਹਤਰੀਨ ਪਾਸਪੋਰਟ ਸਹਲੂਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਲਗਾਏ ਜਾ ਰਹੇ ਪਾਸਪੋਰਟ ਕੈਂਪ ਦੀ ਲੜ੍ਹੀ ਤਹਿਤ ਬਰੇਸ਼ੀਆ ਨੇੜ੍ਹਲੇ ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਅਜਿਹਾ ਹੀ ਇਕ ਕੈਂਪ ਲਗਾਇਆ ਗਿਆ। ਜਿਸ ਵਿੱਚ ਪਾਸਪੋਰਟ ਨਾਲ ਸਬੰਧਿਤ 230 ਅਰਜੀਆਂ ਲਈਆਂ ਗਈਆਂ ਅਤੇ 50 ਓ ਸੀ ਆਈ ਅਪਲਾਈ ਹੋਏ।

ਇਸ ਮੌਕੇ 185 ਤਿਆਰ ਪਾਸਪੋਰਟ ਅਤੇ 85 ਓ ਸੀ ਆਈ ਕਾਰਡ ਵੰਡੇ ਗਏ। ਕੈਂਪ ਦੌਰਾਨ ਅੰਬੈਸੀ ਦੇ ਨਵੇਂ ਵਾਇਸ ਕੌਂਸਲੇਟ ਜਨਰਲ ਸ਼੍ਰੀ ਰਾਜੇਸ਼ ਭਾਟੀਆ ਸਮੇਤ ਸਟਾਫ ਹਾਜਰ ਸੀ। ਕੈਂਪ ਦੌਰਾਨ ਫਲੇਰੋ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਤੇ ਭਾਰਤੀ ਅੰਬੈਸੀ ਸਟਾਫ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਸਹਿਤ ਧੰਨਵਾਦ ਕੀਤਾ ਗਿਆ।

ਪਾਸਪੋਰਟ ਨਾਲ ਸਬੰਧਿਤ 230 ਅਰਜੀਆਂ ਲਈਆਂ ਗਈਆਂ ਅਤੇ 50 ਓ ਸੀ ਆਈ ਅਪਲਾਈ ਹੋਏ

ਪਾਸਪੋਰਟ ਨਾਲ ਸਬੰਧਿਤ 230 ਅਰਜੀਆਂ ਲਈਆਂ ਗਈਆਂ ਅਤੇ 50 ਓ ਸੀ ਆਈ ਅਪਲਾਈ ਹੋਏ