in

ਮੁੰਬਈ ਅੱਤਵਾਦੀ ਹਮਲੇ: ਪਾਕਿਸਤਾਨ ਦੇ ਖਿਲਾਫ ਜਿਨੇਵਾ ਵਿੱਚ ਰੋਸ ਪ੍ਰਦਰਸ਼ਨ

26 ਨਵੰਬਰ 2008 ਨੂੰ, ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਬੰਬ ਧਮਾਕਿਆਂ ਅਤੇ ਗੋਲੀਬਾਰੀ ਨਾਲ ਮੁੰਬਈ ਨੂੰ ਹਿਲਾਇਆ। ਇਸ ਅੱਤਵਾਦੀ ਹਮਲੇ ਨੂੰ 11 ਸਾਲ ਹੋ ਗਏ ਹਨ, ਪਰ ਭਾਰਤ ਦੇ ਇਤਿਹਾਸ ਵਿਚ ਇਹ ਕਾਲਾ ਦਿਨ ਹੈ ਜਿਸ ਨੂੰ ਕੋਈ ਭੁੱਲ ਨਹੀਂ ਸਕਦਾ। ਇਸ ਹਮਲੇ ਵਿਚ 160 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਲੋਕ ਅਜੇ ਵੀ ਮੁੰਬਈ ਹਮਲੇ ਨੂੰ ਯਾਦ ਕਰਕੇ ਦਿਲ ਵਿਚ ਦੁੱਖ ਮਹਿਸੂਸ ਕਰਦੇ ਹਨ।
ਜਿਨੇਵਾ ਵਿੱਚ 26/11 ਦੇ ਮੁੰਬਈ ਅੱਤਵਾਦੀ ਹਮਲੇ ਨੂੰ ਲੈ ਕੇ ਪਾਕਿਸਤਾਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ। ਵਰਕਰਾਂ ਨੇ ਹਮਲਿਆਂ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵਿੱਚ ਬਲੋਚ, ਸਿੰਧੀ, ਪਸ਼ਤੂਨ ਅਤੇ ਗਿਲਗਿਤ-ਬਾਲਟਿਸਤਾਨ ਦੇ ਲੋਕ ਸ਼ਾਮਿਲ ਸਨ। ਮੁੰਬਈ ਵਿੱਚ 26/11 ਦਾ ਹਮਲਾ 11 ਸਾਲ ਪਹਿਲਾਂ ਹੋਇਆ ਸੀ। ਹਮਲਾ ਚਾਰ ਦਿਨ ਤੱਕ ਚੱਲਿਆ।

ਨਿੱਜੀ ਅਤੇ ਵਪਾਰਕ ਵਾਹਨਾਂ, ਲਈ ਫਾਸਟੈਗ ਲਾਜ਼ਮੀ

ਭਾਰਤੀਆਂ ਨੇ ਪਾਸਪੋਰਟ ਸਬੰਧੀ ਮੁਸ਼ਕਿਲਾਂ ਨੂੰ ਲੈਕੇ ਅਧਿਕਾਰੀਆ ਨਾਲ ਕੀਤੀਆਂ ਵਿਚਾਰਾਂ