ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ, ਸਾਲ ਦੇ ਅੰਤ ਤੋਂ ਪਹਿਲਾਂ ਅਮਰੀਕਾ ਕੋਲ ਕੋਵਿਡ -19 ਲਈ ਇਕ ਸੁਰੱਖਿਅਤ ਅਤੇ ਪ੍ਰਭਾਵੀ ਟੀਕਾ ਉਪਲਬਧ ਹੋਵੇਗਾ। ਉਨ੍ਹਾਂ ਦੇਸ਼ ਦੇ ਕਾਰਪੋਰੇਟ ਜਗਤ ਨੂੰ ਭਰੋਸਾ ਦਿਵਾਇਆ ਕਿ ਜੇ ਉਹ ਦੁਬਾਰਾ ਚੁਣੇ ਜਾਂਦੇ ਹਨ ਤਾਂ ਉਹ ਉਮੀਦ, ਮੌਕਾ ਅਤੇ ਵਿਕਾਸ ਨੂੰ ਅੱਗੇ ਵਧਾਉਣਗੇ। ਟਰੰਪ ਨੇ ਦਾਅਵਾ ਕੀਤਾ ਕਿ ਚੀਨ ਨੇ ਦੁਨੀਆ ਵਿਚ ਵਾਇਰਸ ਫੈਲਾਇਆ ਹੈ ਅਤੇ ਸਿਰਫ ਟਰੰਪ ਪ੍ਰਸ਼ਾਸਨ ਹੀ ਇਸ ਨੂੰ ਜਵਾਬਦੇਹ ਠਹਿਰਾ ਸਕਦਾ ਹੈ, ਜੇ ਮੈਂ ਨਹੀਂ ਚੁਣਿਆ ਗਿਆ ਤਾਂ 20 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਚੀਨ ਨੇ ਅਮਰੀਕਾ ਉਤੇ ਕਬਜ਼ਾ ਕਰ ਲੈਣਾ ਹੈ।
ਟਰੰਪ ਨੇ ਵ੍ਹਾਈਟ ਹਾਊਸ ਤੋਂ ਨਿਊਯਾਰਕ, ਸ਼ਿਕਾਗੋ, ਫਲੋਰੀਡਾ, ਪਿਟਸਬਰਗ, ਸ਼ੋਬਯਗਨ, ਵਾਸ਼ਿੰਗਟਨ ਡੀਸੀ ਦੇ ਇਕਨਾਮਿਕ ਕਲੱਬ ਨੂੰ ਸੰਬੋਧਿਤ ਕਰਦਿਆਂ ਕਿਹਾ, “ਅਮਰੀਕਾ ਸਾਹਮਣੇ ਸੌਖਾ ਵਿਕਲਪ ਹੈ, ਇਹ ਵਿਕਲਪ ਮੇਰੀਆਂ ਅਮਰੀਕੀ ਪੱਖੀ ਨੀਤੀਆਂ ਤਹਿਤ ਇਤਿਹਾਸਕ ਖੁਸ਼ਹਾਲੀ ਹੈ ਜਾਂ ਖੱਬੇਪੱਖੀ ਵਿਚਾਰ ਅਧੀਨ ਭਾਰੀ ਗਰੀਬੀ ਅਤੇ ਮੰਦਹਾਲੀ ਹੈ, ਜਿਸ ਤਹਿਤ ਤੁਸੀਂ ਤਣਾਅ ਵਿੱਚ ਹੋਵੋਗੇ।
1 ਅਕਤੂਬਰ ਨੂੰ ਕੋਰੋਨਾ ਵਾਇਰਸ ਤੋਂ ਸੰਕਰਮਿਤ ਪਾਏ ਜਾਣ ਤੋਂ ਬਾਅਦ ਸੈਨਾ ਹਸਪਤਾਲ ਵਿਚ ਚਾਰ ਦਿਨਾਂ ਅਤੇ ਤਿੰਨ ਰਾਤਾਂ ਅਤੇ ਕਈ ਪ੍ਰਯੋਗਾਤਮਕ ਦਵਾਈਆਂ ਦੇ ਸੁਮੇਲ ਦੇ ਇਲਾਜ ਤੋਂ ਬਾਅਦ, ਟਰੰਪ ਨੇ ਆਪਣੇ ਆਪ ਨੂੰ ਤੰਦਰੁਸਤ ਘੋਸ਼ਿਤ ਕੀਤਾ। ਵ੍ਹਾਈਟ ਹਾਊਸ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਹੁਣ ਚੋਣ ਰੈਲੀਆਂ ਵਿਚ ਸ਼ਾਮਲ ਹੋਣ ਦੀ ਆਗਿਆ ਦੇ ਦਿੱਤੀ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਟਰੰਪ ਨੇ ਪੈਨਸਿਲਵੇਨੀਆ ਵਿਚ ਆਪਣੇ ਸਮਰਥਕਾਂ ਵਿਚ ਕਿਹਾ ਸੀ, “ਮੈਂ ਅਮਰੀਕੀ ਰਾਸ਼ਟਰਪਤੀ ਰਾਜਨੀਤੀ ਦੇ ਇਤਿਹਾਸ ਦੇ ਸਭ ਤੋਂ ਭੈੜੇ ਉਮੀਦਵਾਰ ਦੇ ਵਿਰੁੱਧ ਚੋਣ ਲੜ ਰਿਹਾ ਹਾਂ ਅਤੇ ਤੁਹਾਨੂੰ ਪਤਾ ਹੈ ਕਿ ਉਹ ਕੀ ਕਰਦਾ ਹੈ?” ਇਹ ਮੇਰੇ ਤੇ ਵਧੇਰੇ ਦਬਾਅ ਪਾਉਂਦਾ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੇ ਤੁਸੀਂ ਅਜਿਹੇ ਵਿਅਕਤੀ ਤੋਂ ਹਾਰ ਗਏ? ‘ ਟਰੰਪ ਨੇ ਯਾਦ ਦਿਵਾਇਆ ਕਿ ਕਿਵੇਂ ਹਾਲ ਹੀ ਵਿੱਚ ਬਾਇਡੇਨ ਨੇ ਆਪਣੇ ਭਾਸ਼ਣ ਦੇ ਮੱਧ ਵਿੱਚ ਸਾਬਕਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਿੱਟ ਰੋਮਨੀ ਦਾ ਨਾਮ ਭੁੱਲ ਗਏ ਸਨ।