in

ਯੂਕਰੇਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਰੂਸ ਛੱਡਣ ਲਈ ਕਿਹਾ

ਯੂਕਰੇਨ ਨੇ ਰੂਸ ਨਾਲ ਜੰਗ ਦੇ ਡਰ ਦੇ ਵਿਚਕਾਰ ਆਪਣੇ ਨਾਗਰਿਕਾਂ ਨੂੰ ਤੁਰੰਤ ਪ੍ਰਭਾਵ ਨਾਲ ਰੂਸ ਛੱਡਣ ਲਈ ਕਿਹਾ ਹੈ। ਇਸ ਦੇ ਨਾਲ ਹੀ ਯੂਕਰੇਨ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਰੂਸ ਦੀ ਯਾਤਰਾ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਰੂਸੀ ਵਿੱਚ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਵਿਦੇਸ਼ ਮੰਤਰਾਲਾ ਸਿਫਾਰਸ਼ ਕਰਦਾ ਹੈ ਕਿ ਯੂਕਰੇਨ ਦੇ ਨਾਗਰਿਕ ਰੂਸੀ ਸੰਘ ਦੀ ਯਾਤਰਾ ਕਰਨ ਤੋਂ ਗੁਰੇਜ਼ ਕਰਨ, ਅਤੇ ਜੋ ਇਸ ਦੇਸ਼ ਵਿੱਚ ਹਨ, ਉਨ੍ਹਾਂ ਨੂੰ ਤੁਰੰਤ ਆਪਣਾ ਖੇਤਰ ਛੱਡ ਦੇਣਾ ਚਾਹੀਦਾ ਹੈ।”
ਇਸ ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਕਿ ਯੂਕਰੇਨ ਦੇ ਖਿਲਾਫ ਰੂਸ ਦੇ ਵਧਦੇ ਹਮਲੇ ਕਾਰਨ ਉਹ ਰੂਸ ‘ਚ ਮੌਜੂਦ ਲੋਕਾਂ ਨੂੰ ਕੌਂਸਲਰ ਸਹਾਇਤਾ ਨਹੀਂ ਦੇ ਸਕੇਗਾ। ਯੂਕ੍ਰੇਨ ਸਰਕਾਰ ਦੇ ਇਸ ਕਦਮ ਨਾਲ ਉਨ੍ਹਾਂ ਲੱਖਾਂ ਯੂਕਰੇਨੀਆਂ ‘ਤੇ ਅਸਰ ਪਵੇਗਾ ਜੋ ਇਸ ਸਮੇਂ ਰੂਸ ‘ਚ ਰਹਿ ਰਹੇ ਹਨ।

  • ਪ.ਐ.

ਸਬਾਊਦੀਆ : ਭ੍ਰਿਸ਼ਟਾਚਾਰ ਦੀ ਜਾਂਚ ‘ਚ ਮੇਅਰ ਸਮੇਤ 16 ਗ੍ਰਿਫਤਾਰ

ਇਟਾਲੀਅਨ, ਯੂਕਰੇਨ ਵਿੱਚ ਰੂਸੀ ਹਮਲੇ ਦਾ ਸਾਹਮਣਾ ਕਰਨ ਲਈ ਇੱਕਜੁੱਟ ਹੋਣਗੇ – ਮਾਤਾਰੇਲਾ