in

ਰਵੀਨਾ ਕੁਮਾਰ ਨੇ ਅਰਥ ਸ਼ਾਸਤਰ ਵਿੱਚ ਪਹਿਲਾਂ ਸਥਾਨ ਹਾਸਲ ਕਰਕੇ ਪ੍ਰਪਾਤ ਕੀਤੀ ਮਾਸਟਰ ਡਿਗਰੀ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਿੱਚ ਆਏ ਦਿਨ ਪੰਜਾਬੀ ਭਾਈਚਾਰੇ ਦੇ ਬੱਚਿਆਂ ਵਲੋਂ ਵਿੱਦਿਅਕ ਖੇਤਰ, ਰਾਜਨੀਤਕ ਅਤੇ ਕਾਰੋਬਾਰੀ ਆਦਿ ਖੇਤਰਾਂ ਵਿੱਚ ਮੱਲਾਂ ਮਾਰੀਆਂ ਜਾ ਰਹੀਆਂ ਹਨ। ਜਿਸ ਕਰਕੇ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਭਵਿੱਖ ਵਿੱਚ ਕੈਨੇਡਾ, ਇੰਗਲੈਂਡ, ਅਮਰੀਕਾ ਵਾਂਗ ਇਟਲੀ ਵਿੱਚ ਵੀ ਪੰਜਾਬੀ ਭਾਈਚਾਰੇ ਦੇ ਲੋਕ ਹੌਲੀ ਹੌਲੀ ਤਰੱਕੀ ਕਰਦੇ ਆ ਰਹੇ ਹਨ।
ਇਸੇ ਲੜੀ ਤਹਿਤ ਇਟਲੀ ਵਿੱਚ ਰਵੀਨਾ ਕੁਮਾਰ ਨੇ ਸਖ਼ਤ ਮਿਹਨਤ ਤੇ ਲਗਨ ਸਦਕਾ ਚੰਗੇ ਨੰਬਰ ਲੈ ਕੇ ਪਹਿਲੇ ਸਥਾਨ ‘ਤੇ ਰਹਿੰਦੇ ਹੋਏ ਰੋਮ ਸਥਿਤ ਲਾ ਸਪੀਏਨਸਾ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੇ ਖੇਤਰ ਵਿੱਚ ਮਾਸਟਰ ਡਿਗਰੀ ਹਾਸਿਲ ਕਰਕੇ ਸਮੁੱਚੇ ਭਾਰਤੀ ਭਾਈਚਾਰੇ ਦਾ ਮਾਣ ਵਧਾਇਆ ਹੈ। ਰੋਮ ਯੂਨੀਵਰਸਿਟੀ ਤੋਂ ਇਹ ਵੱਕਾਰੀ ਡਿਗਰੀ ਹਾਸਲ ਕਰਨ ਸਮੇਂ ਇਸ ਲੜਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਝਲਕ ਦਿਖਾਈ ਦੇ ਰਹੀ ਸੀ। ਇਹ ਹੋਣਹਾਰ ਲੜਕੀ ਰਵੀਨਾ ਕੁਮਾਰ ਜਲੰਧਰ ਨੇੜਲੇ ਪਿੰਡ ਕੁਲਾਰ ਨਾਲ ਸੰਬੰਧਿਤ ਸ਼੍ਰੀ ਗੁਰਵਿੰਦਰ ਕੁਮਾਰ ਅਤੇ ਮਾਤਾ ਰਾਣੋ ਕੁਮਾਰ ਦੀ ਧੀ ਹੈ ਜੋ ਕਿ ਪਿਛਲੇ ਲੰਬੇ ਅਰਸੇ ਤੋਂ ਰੋਮ ਨੇੜਲੇ ਸ਼ਹਿਰ ਲਾਦੀਸਪੋਲੀ ਵਿਖੇ ਰਹਿੰਦੇ ਹਨ। ਪ੍ਰੈੱਸ ਨਾਲ ਵਿਸ਼ੇਸ਼ ਗੱਲ-ਬਾਤ ਕਰਦਿਆਂ ਲੜਕੀ ਦੇ ਮਾਪਿਆਂ ਨੇ ਦੱਸਿਆ ਕਿ, ਰਵੀਨਾ ਸ਼ੁਰੂ ਤੋਂ ਹੀ ਪੜਾਈ ਪ੍ਰਤੀ ਚੰਗੀ ਬਿਰਤੀ ਦੀ ਮਾਲਕ ਸੀ ਅਤੇ ਉਸ ਨੇ ਅੱਜ ਵੱਡੀ ਡਿਗਰੀ ਹਾਸਲ ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਕ ਅਹਿਮ ਪੜਾਅ ਤੈਅ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ, ਰਵੀਨਾ ਕੁਮਾਰ ਜਲਦੀ ਹੀ ਇੱਕ ਅੰਤਰਰਾਸ਼ਟਰੀ ਕੰਪਨੀ ਵਿੱਚ ਨੌਕਰੀ ਹਾਸਲ ਕਰਕੇ ਆਪਣਾ ਜੀਵਨ ਕੈਰੀਅਰ ਸ਼ੁਰੂ ਕਰਨ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਟਲੀ ਵਿੱਚ ਪੰਜਾਬੀ ਬੱਚਿਆਂ ਵਲੋਂ ਡਿਗਰੀਆਂ ਹਾਸਲ ਕਰਕੇ ਚੰਗੀਆਂ ਸਰਕਾਰੀ ਅਤੇ ਗੈਰ ਸਰਕਾਰੀ ਨੌਕਰੀਆਂ ਹਾਸਲ ਕਰ ਲਈਆਂ ਗਈਆਂ ਹਨ ਅਤੇ ਆਸ ਕਰਦੇ ਹਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਪੰਜਾਬੀ ਬੱਚੇ ਇਟਲੀ ਵਿੱਚ ਤਰੱਕੀਆਂ ਕਰਦੇ ਰਹਿਣਗੇ!

ਇਟਲੀ ਦੇ ਕਈ ਖੇਤਰ ਅਲਰਟ ‘ਤੇ

ਫੌਜਾ : ਮਰੀਜ਼ਾਂ ਨਾਲ ਦੁਰਵਿਵਹਾਰ, 15 ਸਿਹਤ ਕਰਮਚਾਰੀ ਗ੍ਰਿਫਤਾਰ