

ਕੋਲਾਲਾਮਪੁਰ (ਮਲੇਸ਼ੀਆ) 29ਨਵੰਬਰ (ਜਗਮੋਹਣ ਸੰਧੂ) – ਮਲੇਸ਼ੀਆ ਵਿਚ ਰਹਿਣ ਵਾਲੇ ਪੰਜਾਬੀ ਜਿੱਥੇ ਆਪਣੇ ਕੰਮਾਂ, ਵਪਾਰ ਵਿਚ ਕਾਮਯਾਬੀ ਹਾਸਲ ਕਰ ਰਹੇ ਹਨ, ਉੱਥੇ ਹੀ ਉਹ ਆਪਣੇ ਵਿਰਸੇ ਨਾਲ ਜੁੜੇ ਹੋਏ ਹਨ। ਇਸੇ ਹੀ ਲੜ੍ਹੀ ਤਹਿਤ ਰਾਇਲ ਪੰਜਾਬ ਕਬੱਡੀ ਕਲੱਬ ਮਲੇਸ਼ੀਆ ਵੱਲੋਂ 1 ਦਸੰਬਰ ਨੂੰ ਹੋਣ ਵਾਲੇ ਕਬੱਡੀ ਕੱਪ ਦਾ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਮੌਕੇ ਕਲੱਬ ਦੇ ਮੈਂਬਰ ਹਾਜਰ ਸਨ। ਇਸ ਸਮੇਂ ਕਲੱਬ ਮੈਂਬਰਾਂ ਵੱਲੋਂ ਕਰਵਾਏ ਜਾਣ ਵਾਲੇ ਕਬੱਡੀ ਕੱਪ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਗੋਪੀ ਸਹੋਤਾ ਸ਼ਾਹ ਆਲਮ ਅਤੇ ਖੇਡ ਪ੍ਰਮੋਟਰ ਬਿੰਦਰ ਗਿੱਲ ਨੇ 1 ਦਸੰਬਰ ਨੂੰ ਹੋਣ ਵਾਲੇ ਕਬੱਡੀ ਕੱਪ ਦੀ ਸੰਪੂਰਨ ਜਾਣਕਾਰੀ ਦਿੱਤੀ।
ਪ੍ਰੈੱਸ ਨੂੰ ਜਾਣਕਾਰੀ ਦੇਣ ਮੌਕੇ ਕਲੱਬ ਮੈਂਬਰਾਂ ਵਿਚ ਕਲੱਬ ਦੇ ਪ੍ਰਧਾਨ ਗੋਪੀ ਸਹੋਤਾ ਸ਼ਾਹ ਆਲਮ, ਖੇਡ ਪ੍ਰਮੋਟਰ ਬਿੰਦਰ ਗਿੱਲ, ਸ਼ਿੰਦਾ ਗਿੱਲ, ਮਹਾਂ ਸਿੰਘ ਸੇਖੋਂ, ਰਾਜਾ ਵਿਰਕ, ਸੁੱਖਾ ਸਿੱਧੂ, ਪ੍ਰਗਟ ਸਿੰਘ, ਨਸੀਮ ਪਰਿੰਦਾ, ਗੁਰੂ ਵੜੈਚ ਆਦਿ ਹਾਜਰ ਸਨ।
