in

ਰੂਪੀ ਮਾਵੀ ਦੀਆਂ ਸਮਾਜ ਪ੍ਰਤੀ ਸੇਵਾਵਾ ਕਾਰਨ ਪ੍ਰਸ਼ਾਸ਼ਨ ਵਲੋਂ ਸਨਮਾਨਿਤ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਪੰਜਾਬੀ ਮੂਲ ਦੇ ਲੋਕ ਦੁਨੀਆ ਦੇ ਜਿਸ ਮਰਜ਼ੀ ਦੇਸ਼ ਵਿੱਚ ਚਲੇ ਜਾਣ, ਪਰ ਇਹ ਆਪਣੀ ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਇੱਕ ਨਾ ਇੱਕ ਦਿਨ ਕਾਮਯਾਬ ਮੁਕਾਮ ਹਾਸਲ ਕਰ ਹੀ ਲੈਂਦੇ ਹਨ. ਦੂਜੇ ਪਾਸੇ ਵਿਦੇਸ਼ਾਂ ਵਿੱਚ ਆਕੇ ਆਪਣੇ ਕੰਮ ਛੱਡਕੇ ਸਮਾਜ ਸੇਵਾ ਕਰਨੀ ਹਰ ਇੱਕ ਦੇ ਵੱਸ ਦੀ ਗੱਲ ਤੇ ਜਿਹੜੇ ਲੋਕ ਅਜਿਹੇ ਕਾਰਜਾਂ ਵਿੱਚ ਸੇਵਾ ਕਰਦੇ ਹਨ, ਫਿਰ ਪ੍ਰਸ਼ਾਸ਼ਨ ਵੀ ਉਹਨਾਂ ਨੂੰ ਸੱਜਦਾ ਕਰਦਾ ਹੈ. ਅਜਿਹਾ ਹੀ ਕੁਝ ਹੋਇਆ ਇਟਲੀ ਵਿਚ. ਜਿੱਥੇ ਵੱਖ ਵੱਖ ਖੇਤਰਾ ਵਿੱਚ ਸਮਾਜ ਸੇਵਾ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆ 7 ਸਖਸ਼ੀਅਤਾਂ ਦਾ ਸਨਮਾਨ ਕਮੂਨੇ ਦੀ ਬਰੇਸ਼ੀਆ ਵਲੋ ਕਰਵਾਏ ਇੱਕ ਸਮਾਗਮ ਦੌਰਾਨ ਕੀਤਾ ਗਿਆ. ਜਿਸ ਵਿੱਚ ਇਟਲੀ ਦੀ ਸਰਕਾਰੀ ਗਜ਼ਟ ਆਲਬੋ ਵਿੱਚ ਨਾਮ ਦਰਜ਼ ਕਰਵਾਉਣ ਵਾਲੀ ਪਹਿਲੀ ਪੰਜਾਬਣ ਰੂਪੀ ਮਾਵੀ ਵੀ ਸਾਮਿਲ ਸੀ, ਜਿਸ ਨੇ ਇਟਲੀ ਵਿੱਚ ਰਹਿ ਰਹੇ ਸਕੂਲੀ ਬੱਚਿਆਂ ਨੂੰ ਪੜ੍ਹਾਈ ਲਈ ਉਤਸਾਹਿਤ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਹਰ ਸੰਭਵ ਮਦਦ ਲਈ ਅੱਗੇ ਆਈ. ਜਿਸ ਨੂੰ ਦੇਖਦੇ ਹੋਏ ਕਮੂਨੇ ਦੀ ਬਰੇਸ਼ੀਆ ਵਲੋ ਸਨਮਾਨ ਪੱਤਰ ਅਤੇ ਨਗਦ ਰਾਸ਼ੀ ਦੇ ਨਾਲ ਨਿਵਾਜਿ਼ਆ ਗਿਆ.
ਇਸ ਸਬੰਧੀ ਪੰਜਾਬਣ ਰੂਪੀ ਮਾਵੀ ਨੇ ਗੱਲਬਾਤ ਦੌਰਾਨ ਦੱਸਿਆ ਕਿ, ਇਸ ਸਨਮਾਨ ਮੌਕੇ ਇਟਲੀ ਵਿੱਚ ਵੱਸਦੀ ਵਿਦੇਸ਼ੀ ਕਮਿਊਨਟੀ ਵਿਚੋ ਪੰਜਾਬ ਦੀ ਧੀ ਨੂੰ ਇਹ ਸਨਮਾਨ ਹਾਸਲ ਹੋਇਆ, ਜੋ ਕਿ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਉਨ੍ਹਾਂ ਕਿਹਾ ਕਿ, ਬੀਤੇ ਕੁਝ ਸਮੇ ਤੋ ਸੰਯੁਕਤ ਰਾਸਟਰ ਦੀ ਸੰਸਥਾ ਯੂਨੀਸੈਫ ਜੋ ਸੰਸਾਰ ਦੇ ਬੱਚਿਆਂ ਨੂੰ ਮਾਨਵਤਾਵਾਦੀ ਅਤੇ ਵਿਕਾਸ ਸਬੰਧੀ ਸਹਾਇਤਾ ਪ੍ਰਦਾਨ ਕਰਨ ਲਈ ਬਚਨਵੱਧ ਹੈ ਨਾਲ ਮਿਲ ਕੇ ਕੰਮ ਕਰ ਰਹੀ ਹੈ ਇਸ ਸਨਮਾਨ ਸਮਾਰੋਹ ਨੂੰ ਬਰੇਸ਼ੀਆ ਦੇ ਮੇਅਰ ਈਮੀਲੀੳ ,ਵਾਇਸ ਮੇਅਰ ਲਾਉਰਾ ਵਲੋ ਕਰਵਾਇਆ ਗਿਆ ਸੀ.

ਲੈ ਕੇ ਖੁਸ਼ੀਆਂ ਦੇ ਥਾਲ, ਸ਼ਾਲਾ ਆਵੇ ਨਵਾਂ ਸਾਲ!

ਇਟਲੀ : ਕਿਸਾਨ ਅੰਦੋਲਨ ਦੀ ਵਾਗਡੋਰ ਨੌਜਵਾਨਾਂ ਦੇ ਹੱਥਾਂ ਵਿਚ ਹੀ ਕਿਉ?