in

ਰੋਮ : ਕਾਲੀ ਮਾਤਾ ਰਾਣੀ ਮੰਦਰ ਵਿਖੇ 27 ਮਾਰਚ ਨੂੰ ਫੁੱਲਾਂ ਨਾਲ ਮਨਾਇਆ ਜਾਵੇਗਾ ਹੋਲੀ ਦਾ ਤਿਉਹਾਰ

ਰੋਮ (ਇਟਲੀ) (ਕੈਂਥ) – ਰੰਗਾਂ ਤੇ ਪਿਆਰ ਦਾ ਸੁਮੇਲ ਹੋਲੀ ਜਿਹੜੀ ਕਿ ਇਨਸਾਨ ਨੂੰ ਮੈਂ-ਮੇਰੀ ਤੋਂ ਉਪੱਰ ਉੱਠਕੇ ਭਾਈਚਾਰਕ ਸਾਂਝ ਵਧਾਉਣ ਦਾ ਸਨੇਹਾ ਦਿੰਦੀ ਹੈ ,ਨੂੰ ਸਮਰਪਿਤ ਵਿਸ਼ੇਸ਼ ਹੋਲੀ ਤਿਉਹਾਰ ਸਮਾਰੋਹ 27 ਮਾਰਚ ਦਿਨ ਐਤਵਾਰ ਨੂੰ ਰਾਜਧਾਨੀ ਰੋਮ ਦੇ ਪ੍ਰਸਿੱਧ ਕਾਲੀ ਮਾਤਾ ਰਾਣੀ ਮੰਦਰ ਵਿਖੇ ਮਨਾਇਆ ਜਾ ਰਿਹਾ ਹੈ. ਜਿਸ ਵਿੱਚ ਇਲਾਕੇ ਦੇ ਭਾਰਤੀ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਹੋਰ ਭਾਈਚਾਰੇ ਦੇ ਲੋਕ ਵੀ ਸ਼ਮੂਲੀਅਤ ਕਰਨਗੇ। ਇਸ ਸਮਾਰੋਹ ਵਿੱਚ ਜਿੱਥੇ ਭਾਰਤ ਦੇ ਅਨੇਕਾਂ ਪਕਵਾਨ ਸੰਗਤਾਂ ਲਈ ਤਿਆਰ ਹੋ ਰਹੇ ਹਨ, ਉੱਥੇ ਹੀ ਇਹ ਹੋਲੀ ਤਿਉਹਾਰ ਰੰਗਾਂ ਨਾਲ ਨਹੀਂ ਸਗੋਂ ਵੱਖ-ਵੱਖ ਪ੍ਰਕਾਰ ਦੇ ਫੁੱਲਾਂ ਨਾਲ ਮਨਾਇਆ ਜਾਵੇਗਾ। ਕਾਲੀ ਮਾਤਾ ਰਾਣੀ ਮੰਦਰ ਰੋਮ ਦੇ ਪ੍ਰਬੰਧਕਾਂ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ, ਉਹ ਆਪਣੇ ਰੁਝੇਵਿਆਂ ਭਰੀ ਜਿੰਦਗੀ ਵਿੱਚ ਕੁਝ ਪਲ ਜਰੂਰ ਇਸ ਸਮਾਰੋਹ ਵਿੱਚ ਸ਼ਿਰਕਤ ਕਰ ਲੰਘਾਉਣ ਤਾਂ ਜੋ ਮਾਤਾ ਰਾਣੀ ਦੀ ਕਿਰਪਾ ਭਰਪੂਰ ਰਹੇ।

ਨੋਵੇਲਾਰਾ ਵਿਖੇ 2 ਅਪ੍ਰੈਲ ਨੂੰ ਕਰਵਾਏ ਜਾਣਗੇ ਕੀਰਤਨ, ਕਵੀਸ਼ਰੀ ਅਤੇ ਢਾਡੀ ਮੁਕਾਬਲੇ

Decreto Flusi: ਪਰਮਿਟ ਬਦਲਣ ਲਈ ਅਰਜ਼ੀ 30 ਸਤੰਬਰ ਤੱਕ