in

ਰੋਮ ਵਿਖੇ ਪਹਿਲੀ ਵਾਰ “ਮਾਂ ਭਗਵਤੀ ਜਾਗਰਣ “4 ਜੂਨ ਨੂੰ

ਰੋਮ (ਇਟਲੀ) (ਕੈਂਥ) – ਮਹਾਂਮਾਈ ਦੇ ਸ਼ਰਧਾਲੂ ਦੁਨੀਆ ਵਿੱਚ ਜਿੱਥੇ ਵੀ ਹੋਣ, ਉਹ ਮਹਾਂਮਾਈ ਨੂੰ ਸਦਾ ਹੀ ਯਾਦ ਕਰਦੇ ਹੋਏ ਖੁਸ਼ੀਆਂ ਖੇੜੇ ਵੰਡਦੇ ਹਨ ਤੇ ਮਹਾਂਮਾਈ ਦੇ ਜਾਗਰਣ ਕਰਵਾ ਕੇ ਸਮੁੱਚੇ ਜਗਤ ਦੀ ਸੁੱਖ ਲੋੜਦੇ ਹਨ। ਇਟਲੀ ਦੀ ਰਾਜਧਾਨੀ ਰੋਮ ‘ਚ ਵੀ ਪ੍ਰਸਿੱਧ ਕਾਲੀ ਮਾਤਾ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਭ ਸ਼ਰਧਾਲੂਆਂ ਦੇ ਸਹਿਯੋਗ ਨਾਲ ਪਹਿਲੀ ਵਾਰ ਮਹਾਂਮਾਈ ਦਾ “ਮਾਂ ਭਗਵਤੀ ਜਾਗਰਣ” 4 ਜੂਨ 2022 ਦਿਨ ਸ਼ਨੀਵਾਰ ਨੂੰ ਸ਼ਾਮ 7 ਵਜੇ ਕਰਵਾਇਆ ਜਾ ਰਿਹਾ ਹੈ. ਜਿਸ ਵਿੱਚ ਪ੍ਰਸਿੱਧ ਭਜਨ ਮੰਡਲੀਆਂ ਗੌਰਵ ਐਂਡ ਪਾਰਟੀ, ਪੰਡਤ ਜੀ, ਅਤੇ ਸਾਹਿਲ ਸ਼ਰਮਾਂ ਵੱਲੋਂ ਮਹਾਂਮਾਈ ਦੀ ਮਹਿਮਾਂ ਦਾ ਸਾਰੀ ਰਾਤ ਗੁਣਗਾਨ ਕੀਤਾ ਜਾਵੇਗਾ।
ਇਸ ਮੌਕੇ ਮਹਾਂਮਾਈ ਦਾ ਅਤੁੱਟ ਭੰਡਾਰਾ ਵੀ ਸਾਰੀ ਰਾਤ ਵਰਤਾਇਆ ਜਾਵੇਗਾ, ਜਿਸ ਵਿੱਚ ਵੱਖ-ਵੱਖ ਤਰ੍ਹਾਂ ਦਾ ਭਾਰਤੀ ਭੋਜਨ ਸ਼ਾਮਿਲ ਹੋਵੇਗਾ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਾਲੀ ਮਾਤਾ ਮੰਦਰ ਪ੍ਰਬੰਧਕ ਕਮੇਟੀ ਨੇ ਸਾਝੈ ਤੌਰ ‘ਤੇ ਕਿਹਾ ਕਿ, ਇਹ ਮਾਂ ਭਗਵਤੀ ਜਾਗਰਣ ਉਹਨਾਂ ਵੱਲੋਂ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ, ਜਿਸ ਪ੍ਰਤੀ ਸੰਗਤ ਵਿੱਚ ਬਹੁਤ ਹੀ ਜਿ਼ਆਦਾ ਸ਼ਰਧਾ ਭਾਵਨਾ ਦੇਖੀ ਜਾ ਰਹੀ ਹੈ। ਇਟਲੀ ਵਿੱਚ ਰੈਣ ਬਸੇਰਾ ਕਰਦੇ ਮਾਤਾ ਰਾਣੀ ਦੇ ਭਗਤਾਂ ਨੂੰ ਜਾਗਰਣ ਵਿੱਚ ਪਹੁੰਚਣ ਦੀ ਅਪੀਲ ਕਰਦਿਆਂ ਪ੍ਰਬੰਧਕਾਂ ਨੇ ਕਿਹਾ ਕਿ, ਆਪਾਂ ਸਾਰੇ ਭਾਗਾਂ ਵਾਲੇ ਹਾਂ ਜੋ ਸਾਨੂੰ ਸਭ ਨੂੰ ਇਹ ਸੁਭਾਗਾ ਸਮਾਂ ਮਿਲ ਰਿਹਾ ਹੈ। ਇਸ ਸਮਾਂ ਦਾ ਸਭ ਨੂੰ ਵੱਧ ਤੋਂ ਵੱਧ ਲਾਹਾ ਲੈ ਕੇ ਆਪਣੀ ਹਾਜ਼ਰੀ ਮਾਤਾ ਰਾਣੀ ਦੇ ਚਰਨਾਂ ਵਿੱਚ ਜਰੂਰ ਲੁਆਉਣੀ ਚਾਹੀਦੀ ਹੈ।

ਬਰੇਸ਼ੀਆ ਵਿਖੇ ਮਨਾਇਆ ਬਾਬਾ ਸਾਹਿਬ ਦਾ ਜਨਮ ਦਿਨ

ਤੈਰਾਨੌਵਾ ਵਿਚ ਸਜਾਏ ਨਗਰ ਕੀਰਤਨ ਵਿਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਹੋਇਆ