in

ਰੋਜ਼ਾਨਾ 3 ਪੈਗ ਪੀਣ ਨਾਲ ਹੋਵੇਗੀ ਲੰਬੀ ਉਮਰ!

ਰੋਜ਼ਾਨਾ ਤਿੰਨ ਪੈਗ ਪੀਣ ਨਾਲ ਲੰਬੀ ਉਮਰ ਹੁੰਦੀ ਹੈ। ਇਹ ਗੱਲ ਇਕ ਅਧਿਐਨ ਤੋਂ ਸਾਹਮਣੇ ਆਈ ਹੈ। 20 ਸਾਲ ਤੱਕ ਚਲੀ ਇਸ ਖੋਜ ’ਚ ਖੁਲਾਸਾ ਹੋਇਆ ਹੈ ਕਿ ਜਿਹੜੇ ਲੋਕ ਘੱਟ ਮਾਤਰਾ ’ਚ ਸ਼ਰਾਬ ਪੀਂਦੇ ਹਨ ਉਨ੍ਹਾਂ ਦੀ ਉਮਰ ਵੱਧ ਸ਼ਰਾਬ ਪੀਣ ਵਾਲਿਆਂ ਤੋਂ ਜ਼ਿਆਦਾ ਹੁੰਦੀ ਹੈ। ਸਿਹਤ ਮਾਹਿਰਾਂ ਅਨੁਸਾਰ ਰਾਤ ਸਮੇਂ ਦੋ ਪੈੱਗ ਤੋਂ ਜ਼ਿਆਦਾ ਸ਼ਰਾਬ ਨਹੀਂ ਲੈਣ ਦੀ ਗੱਲ ਕਹੀ ਜਾਂਦੀ ਹੈ, ਪਰ ਵਿਗਿਆਨੀਆਂ ਨੇ ਪਾਇਆ ਹੈ ਕਿ ਤਿੰਨ ਪੈੱਗ ਸ਼ਰਾਬ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈ। ਟੈਕਸਾਸ ਯੂਨੀਵਰਸਿਟੀ ’ਚ ਕੀਤੇ ਗਈ ਇਸ ਖੋਜ ’ਚ ਸ਼ਰਾਬ ਨਾ ਪੀਣ ਵਾਲੇ ਲੋਕਾਂ ਦੇ ਲਈ ਸਥਿਤੀ ਜ਼ਿਆਦਾ ਖਰਾਬ ਦੱਸੀ ਗਈ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਸ਼ਰਾਬ ਨਾ ਪੀਣ ਵਾਲੇ 51 ਫੀਸਦੀ ਲੋਕ ਘੱਟ ਸ਼ਰਾਬ ਪੀਣ ਵਾਲੇ ਲੋਕਾਂ ਤੋਂ ਪਹਿਲਾਂ ਮਰ ਜਾਂਦੇ ਹਨ। ਖੋਜ ’ਚ 55 ਤੋਂ 65 ਸਾਲ ਦੇ 1,800 ਪੁਰਸ਼ ਅਤੇ ਔਰਤਾਂ ਨੂੰ ਸ਼ਾਮਿਲ ਕੀਤਾ ਗਿਆ ਸੀ।

ਕੋਰੋਨਾ ਮੁਸੀਬਤ ਦੀ ਦਵਾਈ ਸਿਰਫ ਮਜਬੂਤੀ?

ਮਿਲਾਨ ਕੌਂਸਲੇਟ ਵੱਲੋਂ ਕੱਚੇ ਭਾਰਤੀਆਂ ਦੀ ਮਦਦ ਲਈ ਇਟਲੀ ਵਿਚ ਲਗਾਏ ਜਾ ਰਹੇ ਹਨ ‘ਸ਼ਪੈਸ਼ਲ ਪਾਸਪੋਰਟ ਕੈਂਪ’