in

ਰੱਥ ਯਾਤਰਾ ਦੌਰਾਨ ਹਰੇ ਕ੍ਰਿਸ਼ਨਾ, ਹਰੇ ਰਾਮਾ ਨਾਲ ਗੂੰਜੀ ਰਾਜਧਾਨੀ

ਰੋਮ (ਇਟਲੀ) (ਦਲਵੀਰ ਕੈਂਥ, ਟੇਕਚੰਦ ਜਗਤਪੁਰੀ) – ਇਟਲੀ ਦੀ ਰਾਜਧਾਨੀ ਰੋਮ ਵਿਖੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਸਮਰਪਿਤ 8ਵੀਂ ਵਿਸ਼ਾਲ ਰੱਥ ਯਾਤਰਾ ਅੰਤਰਰਾਸ਼ਟਰੀ ਸੁਸਾਇਟੀ ਫਾਰ ਕ੍ਰਿਸ਼ਨਾ ਚੇਤਨਾ (ਇਸਕੋਨ) ਦੁਆਰਾ ਇਟਲੀ ਦੇ ਸਮੂਹ ਬਾਸ਼ਿੰਦਿਆਂ ਦੇ ਸਹਿਯੋਗ ਨਾਲ ਸਜਾਈ ਗਈ. ਜਿਸ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਭਗਤਾਂ ਦਾ ਇਕੱਠ ਦੇਖਣ ਯੋਗ ਸੀ।
ਭਗਵਾਨ ਜਗਨਨਾਥ ਸ਼੍ਰੀ ਕ੍ਰਿਸ਼ਨ ਜੀ ਉਹਨਾਂ ਦੇ ਭਰਾ ਸ਼੍ਰੀ ਬਲਦੇਵ ਜੀ ਤੇ ਉਹਨਾਂ ਦੀ ਭੈਣ ਸੁਭੱਦਰਾ ਜੀ ਨਾਲ ਸਬੰਧਿਤ ਵਿਸ਼ੇਸ਼ ਝਾਕੀਆਂ ਵੀ ਰੱਥ ਯਾਤਰਾ ਦੀ ਸ਼ੋਭਾ ਨੂੰ ਚਾਰ ਚੰਦ ਲਗਾ ਰਹੀਆਂ ਸਨ। ਜਗਨਨਾਥ ਰੱਥ ਯਾਤਰਾ ਜਿਸ ਨੇ ਰੋਮ ਸ਼ਹਿਰ ਦੇ ਮੱਧ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪਰਿਕਰਮਾ ਕੀਤੀ। ਵਿਸ਼ਾਲ ਰੱਥ ਜਿਸ ਵਿੱਚ ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਬਿਰਾਜਮਾਨ ਸੀ ਦੇ ਨਾਲ-ਨਾਲ ਸ਼ਰਧਾਲੂਆਂ ਵੱਲੋਂ ਜਿੱਥੇ ਜੈ ਕ੍ਰਿਸ਼ਨਾ ਹਰੇ ਰਾਮਾ ਦੇ ਜੈਕਾਰੇ ਲਗਾਏ ਜਾ ਰਹੇ ਸਨ, ਉੱਥੇ ਵਿਸ਼ੇਸ਼ ਤੌਰ ‘ਤੇ ਸ਼ਰਧਾਲੂਆਂ ਵੱਲੋਂ ਭਗਤੀ ਦੀ ਲੋਰ ਵਿੱਚ ਨ੍ਰਿਤ ਵੀ ਕੀਤਾ ਗਿਆ।
ਇਸ ਰੱਥ ਯਾਤਰਾ ਦਾ ਮੁੱਖ ਮਨੋਰਥ ਦੁਨੀਆ ਵਿੱਚ ਸ਼ਾਂਤੀ ਅਤੇ ਪਿਆਰ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਵਿੱਚ ਇਟਾਲੀਅਨ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।ਭਾਰਤੀ ਭਾਈਚਾਰੇ ਵੱਲੋਂ ਇਸ ਰੱਥ ਯਾਤਰਾ ਵਿੱਚ ਇੰਡੋ ਇਟਾਲੀਅਨ ਐਂਡ ਕਲਚਰ ਦੇ ਵਿਸ਼ਨੂੰ ਲਵੀਨਿਓ ਨੇ ਵੀ ਹਾਜ਼ਰੀ ਭਰੀ.

ਮਾਰਾਦੀ ਦੇ ਮੇਅਰ ਅਤੇ ਟੀਮ ਨੇ ਸ਼ਹੀਦ ਸਿੱਖ ਫੌਜੀਆਂ ਦੇ ਸਮਾਰਕ ‘ਤੇ ਦਿੱਤੀ ਸ਼ਰਧਾਂਜਲੀ

Marriage Notice/Pubblicazione di Matrimonio