ਇਟਲੀ ਦੇ ਜ਼ਿਲਾ ਲਾਤੀਨਾ ਵਿਖੇ ਅੱਜ ਦਿਨ ਸੋਮਵਾਰ 28 ਸਤੰਬਰ ਨੂੰ ਖੇਤੀਬਾੜੀ ਕਾਮਿਆਂ ਵੱਲੋਂ ਮਾਲਕਾਂ ਖਿਲਾਫ ਮੁਜਾਹਰਾ ਕੀਤਾ ਜਾ ਰਿਹਾ ਹੈ।
ਇੰਡੀਅਨ ਕਮਿਊਨਿਟੀ ਇਟਲੀ ਵੱਲੋਂ ਇਟਲੀ ਭਰ ਦੇ ਕਾਮਿਆਂ ਦੀ ਅਵਾਜ ਬੁਲੰਦ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ। ਸਮੂਹ ਕਰਮਚਾਰੀ ਆਪਣੇ ਹੱਕਾਂ ਦੀ ਅਵਾਜ ਬੁਲੰਦ ਕਰਨ ਲਈ ਵਧ ਚੜ੍ਹ ਕੇ ਬਣਦਾ ਹਿੱਸਾ ਪਾਉਣ ਲਈ 28 ਸਤੰਬਰ 2020 ਦਿਨ ਸੋਮਵਾਰ ਨੂੰ ਪਹੁੰਚੇ। ਕਾਮਿਆਂ ਦੇ ਨਾਲ ਮਾਲਕਾਂ ਅਤੇ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਸੋਸ਼ਣ ਦੇ ਖਿਲਾਫ ਆਪਣੀ ਅਵਾਜ ਬੁਲੰਦ ਕਰਨ ਲਈ ਇਕਜੁੱਟ ਹੋ ਸੋਸ਼ਣ ਜਿਹੀ ਬਿਮਾਰੀ ਨਾਲ ਲੜ੍ਹਨ ਲਈ ਹੁੰਮਹੁਮਾ ਕੇ PIZZA DELLA LIBERTA (ਪਿਆਜ਼ਾ ਦੇਲਾ ਲਿਬਰਤਾ) ਪ੍ਰੈਫੇਤੂਰਾ ਦੇ ਸਾਹਮਣੇ 28 ਸਤੰਬਰ 2020 ਦਿਨ ਸੋਮਵਾਰ ਸਵੇਰੇ 10:30 ਵਜੇ ਪਹੁੰਚੇ।
ਇੰਡੀਅਨ ਕਮਿਊਨਿਟੀ ਵੱਲੋਂ ਸਾਰੀਆਂ ਸਿੰਦੇਕਾਤੀ ਸੰਸਥਾਵਾਂ ਦੇ ਸਹਿਯੋਗ ਨਾਲ ਮੁਜਾਹਰਾ ਕੀਤਾ ਜਾ ਰਿਹਾ ਹੈ। ਜਿਸ ਵਿਚ CGIL, UIL, CISL ਆਦਿ ਸੰਸਥਾਵਾਂ ਦਾ ਸੰਪੂਰਣ ਸਹਿਯੋਗ ਹਾਸਲ ਹੈ।
ਜਿਕਰਯੋਗ ਹੈ ਕਿ ਮਾਲਕਾਂ ਵੱਲੋਂ ਘੱਟ ਤਨਖਾਹ ਕੰਟਰੈਕਟ ਵਿਚ ਘੱਟ ਸਮਾਂ ਅਤੇ ਕੰਮ ਵੱਧ ਕਰਵਾਇਆ ਜਾ ਰਿਹਾ ਹੋਵੇ, ਕੰਮ ਵਾਲੀ ਥਾਂ ‘ਤੇ ਸੁਰੱਖਿਆ ਦੇ ਪ੍ਰਬੰਧਾਂ ਵਿਚ ਕਮੀ, ਅਣ ਸੁਖਾਵੀਆਂ ਘਟਨਾਵਾਂ ਦੇ ਸ਼ਿਕਾਰ, ਕੰਮ ‘ਤੇ ਸੱਟ ਲੱਗਣ ‘ਤੇ ਮੁਆਵਜਾ ਨਾ ਮਿਲਣ ਦੇ ਸ਼ਿਕਾਰ ਹੋਏ ਮੁਲਾਜਮ, ਕਾਮਿਆਂ ਨੂੰ ਕਾਪੋ ਵੱਲੋਂ ਘੱਟ ਤਨਖਾਹ ‘ਤੇ ਕੰਮ ਕਰਨ ਲਈ ਮਜਬੂਰ ਕਰਨ ਦੇ ਸ਼ਿਕਾਰ ਕਰਮਚਾਰੀ ਆਪਣੀ ਗੱਲ ਸਮੂਹ ਕਰਮਚਾਰੀ ਭਾਈਚਾਰੇ ਅਤੇ ਸਰਕਾਰ ਤੱਕ ਪਹੁੰਚਾਉਣ ਲਈ ਇਸ ਸੁਨਿਹਰੀ ਮੌਕੇ ਨੂੰ ਨਾ ਗਵਾਉਣ ਅਤੇ ਇਸ ਮੌਕੇ ਪਹੁੰਚ ਕੇ ਮਜਦੂਰ ਯੂਨੀਅਨ ਨੂੰ ਬੁਲੰਦ ਕਰਨ ਅਤੇ ਇੰਡੀਅਨ ਕਮਿਊਨਿਟੀ ਇਟਲੀ ਨੂੰ ਕਾਮਯਾਬ ਕਰਨ ਅਤੇ ਆਪਣੇ ਹੱਕਾਂ ਦੀ ਲੜ੍ਹਾਈ ਨੂੰ ਜਿੱਤਣ ਵੱਲ ਆਪਣੇ ਕਦਮ ਵਧਾਉਣ।
ਇਸ ਇਕੱਠ ਨੂੰ ਮਜਬੂਤ ਕਰਨ ਲਈ ਇਟਲੀ ਭਰ ਤੋਂ ਕਾਮੇ ਪਹੁੰਚ ਰਹੇ ਹਨ ਅਤੇ ਇਹ ਇਕੱਠ ਲਾਜ਼ਮੀ ਇਤਿਹਾਸਕ ਹੋ ਨਿਬੜ੍ਹੇਗਾ।
ਜਿਕਰਯੋਗ ਹੈ ਕਿ ਇਸ ਮੌਕੇ ਗੁਰਮੁੱਖ ਸਿੰਘ ਹਜਾਰਾ (ਪ੍ਰਧਾਨ ਇੰਡੀਅਨ ਕਮਿਊਨਿਟੀ ਇਟਲੀ ICI) ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਵੀ ਆਖੀ ਗਈ, ਜਿਸ ਨੂੰ ਕਿ ਪੂਰੀ ਇੰਡੀਅਨ ਕਮਿਊਨਿਟੀ ਵੱਲੋਂ ਆਪਣੇ ਹਰਮਨ ਪਿਆਰੇ ਨੇਤਾ ਦੇ ਇਸ ਫੈਸਲੇ ਨੂੰ ਨਕਾਰ ਦਿੱਤਾ ਗਿਆ।