in

ਲਾਸੀਓ ਦੇ ਵੱਖ ਵੱਖ ਇਲਾਕਿਆਂ ਵਿੱਚ ਪੰਜਾਬੀ ਮੁਟਿਆਰਾਂ ਵਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ

ਪੰਜਾਬੀ ਮੁਟਿਆਰਾਂ ਵਲੋਂ ਪੰਜਾਬੀ ਸੱਭਿਆਚਾਰ ਵਿੱਚ ਸਾਵਣ ਮਹੀਨੇ ਨੂੰ ਮੁੱਖ ਰੱਖਦਿਆਂ ਤੀਆਂ ਦਾ ਤਿਉਹਾਰ ਬੜੇ ਹੀ ਚਾਵਾਂ ਅਤੇ ਰੀਝਾਂ ਨਾਲ ਮਨਾਇਆ ਜਾਂਦਾ ਹੈ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਪੰਜਾਬ ਸਮੇਤ ਦੁਨੀਆ ਦੇ ਕੋਨੇ ਕੋਨੇ ਵਿੱਚ ਰੈਣ ਬਸੇਰਾ ਕਰ ਰਹੀਆਂ ਪੰਜਾਬੀ ਮੁਟਿਆਰਾਂ ਵਲੋਂ ਪੰਜਾਬੀ ਸੱਭਿਆਚਾਰ ਵਿੱਚ ਸਾਵਣ ਮਹੀਨੇ ਨੂੰ ਮੁੱਖ ਰੱਖਦਿਆਂ ਤੀਆਂ ਦਾ ਤਿਉਹਾਰ ਬੜੇ ਹੀ ਚਾਵਾਂ ਅਤੇ ਰੀਝਾਂ ਨਾਲ ਮਨਾਇਆ ਜਾਂਦਾ ਹੈ. ਜਿਸ ਵਿੱਚ ਮੁਟਿਆਰਾਂ ਗਿੱਧਾ, ਭੰਗੜਾ, ਬੋਲੀਆਂ ਅਤੇ ਪੀਂਘਾਂ ਝੂਟ ਕੇ ਤੀਆਂ ਮਨਾਉਂਦੀਆਂ ਹਨ. ਵਿਦੇਸ਼ਾਂ ਵਿੱਚ ਵੀ ਇਹ ਤਿਉਹਾਰ ਪੰਜਾਬੀ ਮੁਟਿਆਰਾਂ ਵੱਲੋਂ ਬੜੀ ਧੂਮਧਾਮ ਅਤੇ ਰੀਝਾਂ ਨਾਲ ਮਨਾਇਆ ਜਾਂਦਾ ਹੈ.
ਇਟਲੀ ਦੇ ਸੂਬਾ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਪੁਨਤੀਨੀਆ ਅਤੇ ਜ਼ਿਲ੍ਹਾ ਰੋਮ ਦੇ ਕਸਬਾ ਲੀਦੋ ਦੀ ਪੀਨੀ ਵਿਖੇ ਇਲਾਕੇ ਦੀਆਂ ਸਮੂਹ ਪੰਜਾਬੀ ਮੁਟਿਆਰਾਂ ਵਲੋਂ ਇੱਕਠੀਆਂ ਹੋ ਕੇ, ਵਿਦੇਸ਼ ’ਚ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਤੁਰਸਾਲੋਰੈਂਨਸੋ ਇਲਾਕੇ ਦੀਆਂ ਵਸਨੀਕਾ ਵਲੋਂ ਲੀਦੋ ਦੀ ਪੀਨੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ. ਜਿਸ ਵਿੱਚ ਪੰਜਾਬੀ ਮੁਟਿਆਰਾਂ ਨੇ ਵਧ ਚੜ ਕੇ ਹਿੱਸਾ ਲਿਆ.
ਇਸ ਪ੍ਰੋਗਰਾਮ ਵਿੱਚ ਪੰਜ਼ਾਬਣਾਂ ਵਲੋਂ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆ ਗਈਆਂ। ਜਿਸ ਵਿੱਚ ਗਿੱਧਾ, ਭੰਗੜਾ ਤੇ ਬੋਲੀਆਂ ਪ੍ਰਮੁੱਖ ਸੀ. ਮੁਟਿਆਰਾਂ ਨੇ ਪੰਜਾਬੀ ਗੀਤਾਂ ‘ਤੇੇ ਖੂਬ ਰੰਗ ਹੀ ਨਹੀਂ ਬੰਨ੍ਹਿਆ ਸਗੋਂ ਫੁੱਲਕਾਰੀ, ਪੱਖੀਆਂ ਤੇ ਮੁਟਿਆਰਾਂ ਵਲੋ ਪਹਿਨੇ ਰੰਗ-ਬਰੰਗੇ ਪੰਜਾਬੀ ਸੂਟ ਇਸ ਤਿਉਹਾਰ ਦੀ ਸ਼ਾਨ ਨੂੰ ਚਾਰ ਚੰਨ ਲਗਾ ਕੇ ਰੌਣਕ ਨੂੰ ਵਧਾ ਰਹੇ ਸਨ. ਦੂਜੇ ਪਾਸੇ ਪੁਨਤੀਨੀਆ ਸ਼ਹਿਰ ਵਿਖੇ ਵੀ ਪੰਜਾਬੀ ਮੁਟਿਆਰਾਂ ਵਲੋਂ ਸਾਵਣ ਮਹੀਨੇ ਦੇ ਇਸ ਤਿਉਹਾਰ ਨੂੰ ਸਮਰਪਿਤ ਖ਼ੂਬ ਗਿੱਧੇ ਭੰਗੜੇ, ਬੋਲੀਆਂ ਪਾ ਕੇ ਮਨਾਇਆ ਗਿਆ ਅਤੇ ਇਸ ਇਲਾਕੇ ਦੇ ਬੱਚਿਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।

ਪੰਜਾਬੀ ਮੁਟਿਆਰਾਂ ਵਲੋਂ ਸਾਵਣ ਮਹੀਨੇ ਦੇ ਇਸ ਤਿਉਹਾਰ ਨੂੰ ਸਮਰਪਿਤ ਖ਼ੂਬ ਗਿੱਧੇ ਭੰਗੜੇ, ਬੋਲੀਆਂ ਪਾ ਕੇ ਮਨਾਇਆ ਗਿਆ ਅਤੇ ਇਸ ਇਲਾਕੇ ਦੇ ਬੱਚਿਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।

ਗਰਮੀ ਦੇ ਮੌਸਮ ਤੋਂ ਰਾਹਤ ਦਿਵਾਏ ਸ਼ੀਤਲੀ ਪ੍ਰਾਣਾਯਾਮ

ਚੰਗੀ ਸਿਹਤ ਪ੍ਰਾਪਤ ਕਰਨ ਦੇ ਨੁਸਖੇ!