ਮਿਲਾਨ (ਇਟਲੀ) (ਸਾਬੀ ਚੀਨੀਆਂ) – ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਵੱਸਦੇ ਹੋਣ ਇੰਨਾਂ ਦੇ ਚਿਹਰਿਆਂ ਤੇ ਛਾਏ ਹਾਸੇ ਅਲੱਗ ਹੀ ਝਲਕਦੇ ਹਨ. ਨੱਚਣ ਗਾਉਣ ਅਤੇ ਤਿਉਹਾਰ ਮਨਾਉਣੇ ਤਾਂ ਕਦੇ ਵੀ ਨਹੀਂ ਭੁੱਲਦੇ। ਇਟਲੀ ਦੇ ਸ਼ਹਿਰ ਲੀਦੋ ਦੀ ਪਿੰਨੀ ਦੀਆਂ ਮੁਟਿਆਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਣ ਵਾਲਾ ਸਲਾਨਾ ਤੀਜ ਫੈਸਟੀਵਲ, ਇਸ ਸਾਲ ਵੀ ਪੂਰੇ ਚਾਵਾਂ ਮਲ੍ਹਾਰਾਂ ਨਾਲ ਸਮਾਪਤ ਹੋਇਆ। ਬੱਚਿਆਂ ਦੀ ਕੋਰੀਓਗ੍ਰਾਫੀ ਤੋਂ ਇਲਾਵਾ ਲੋਕ ਬੋਲੀਆਂ ਨਾਲ ਸ਼ੁਰੂ ਹੋਏ ਪ੍ਰੋਗਰਾਮ ਨੂੰ ਮੁਟਿਆਰਾਂ ਨੇ ਗਿੱਧੇ ਨਾਲ ਸਿਖਰ੍ਹਾਂ ਤੱਕ ਪਹੁੰਚਾਇਆ।
ਪੰਜਾਬੀ ਪਹਿਰਾਵੇ ਵਿਚ ਸੱਜੀਆਂ ਹੋਈਆਂ ਮੁਟਿਆਰਾਂ ਵੱਲੋਂ ਗਿੱਧੇ ਭੰਗੜੇ ਤੋਂ ਇਲਾਵਾ ਕੱਢੀ ਗਈ ਜਾਗੋ ਵੀ ਪ੍ਰੋਗਰਾਮ ਦਾ ਵਿਸ਼ੇਸ਼ ਆਕਰਸ਼ਣ ਹੋ ਨਿਬੜੀ। ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਛੋਟੇ ਬੱਚਿਆਂ ਨੂੰ ਮੈਡਲ ਪਾਕੇ ਸਨਮਾਨ੍ਹਿਤ ਕੀਤਾ ਗਿਆ.