ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਿੱਚ ਵਸਦੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਬਿੰਦਰ ਕੋਲੀਆਂਵਾਲ ਦੀ ਨਵੀਂ ਪੁਸਤਕ “ਤਾਲਾਬੰਦੀ ਦੀ ਦਾਸਤਾਨ” ਦਾ ਘੁੰਡ ਚੁਕਾਈ ਸਮਾਗਮ ਇਟਲੀ ਦੇ ਵੈਰੋਨਾ ਨੇੜਲੇ ਸ਼ਹਿਰ ਸਨਬੋਨੀਫਾਚੋ ਦੇ ਜੰਮੂ ਇੰਡੀਅਨ ਰੈਸਟੋਰੈਂਟ ਵਿਖੇ ਬੀਤੇ ਦਿਨੀ ਹੋਇਆ।ਸਾਹਿਬਦੀਪ ਪ੍ਰਕਾਸ਼ਨ ਵੱਲੋਂ ਛਾਪੀ ਗਈ ਇਸ ਨਵੀਨ ਪੁਸਤਕ ਵਿੱਚ ਕੋਲੀਆਂਵਾਲ ਦੁਆਰਾ ਬਹੁਤ ਹੀ ਗੰਭੀਰਤਾ ਦੇ ਨਾਲ਼ ਕੋਰੋਨਾ ਮਹਾਂਮਾਰੀ ਦੌਰਾਨ ਲੱਗੀ ਤਾਲਾਬੰਦੀ ਬਾਰੇ ਨਿਜੀ ਅਤੇ ਸਮਾਜਿਕ ਅਨੁਭਵਾਂ ਨੂੰ ਕਲਮ ਦੇ ਜਰੀਏ ਸ਼ਬਦੀ ਜਾਮਾ ਪਹਿਨਾਇਆ ਹੈ।ਬਿੰਦਰ ਕੋਲੀਆਂ ਵਾਲ ਦੀ ਇਹ ਛੇਵੀਂ ਪੁਸਤਕ ਹੈ ਜੋ ਕਿ ਸਾਹਿਤਕ ਸਿਰਜਣਾ ਪੱਖੋ ਇਕ ਬਹੁਤ ਹੀ ਉੱਚ ਪਾਏ ਦੀ ਸਿਰਜਣਾ ਹੈ।ਪੁਸਤਕ ਦੀ ਘੁੰਡ ਚੁਕਾਈ ਸਮੇਂ ਲੇਖਕ ਬਿੰਦਰ ਕੋਲੀਆਂਵਾਲ,ਸਾਹਿਤ ਸੁਰ ਸੰਗਮ ਸਭਾ ਇਟਲੀ ਤੋਂ ਰਾਜੂ ਹਠੂਰੀਆ, ਗੀਤਕਾਰ ਸਿੱਕੀ ਝੱਜੀ ਪਿੰਡ ,ਮੇਜਰ ਸਿੰਘ ਖੱਖ(ਚਿੱਤਰਕਾਰ),ਨਿਰਵੈਲ ਸਿੰਘ ਢਿੱਲੋ ਤਾਸ਼ਪੁਰੀ,ਆਦਿ ਦੇ ਨਾਲ਼ ਨਾਲ਼ ਸ:ਸੰਤੋਖ ਸਿੰਘ ਲਾਲੀ,ਕੁਮੈੰਟੇਟਰ ਬੱਬੂ ਜਲੰਧਰੀ,ਸ:ਜਗਜੀਤ ਸਿੰਘ ਈਸ਼ਰਹੇਲ,ਹਰਪ੍ਰੀਤ ਸਿੰਘ ਸਾਹਨੇਵਾਲ,,ਗੁਰਮੀਤ ਸਿੰਘ ਮੱਲੀ,ਵਰਿੰਦਰ ਸਿੰਘ ਗੋਲਡੀ,ਹਰਮੇਸ਼ ਲਾਲ,ਮਨਜਿੰਦਰ ਕੁਮਾਰ,ਅਤੇ ਰਾਜਨਿਤਕ ,ਸਮਾਜਿਕ ਤੇ ਖੇਡ ਖੇਤਰ ਦੀਆਂ ਅਨੇਕਾਂ ਪ੍ਰਮੁੱਖ ਸ਼ਖਸ਼ੀਅਤਾਂ ਹਾਜਿਰ ਸਨ। ਜਿਕਰਯੋਗ ਹੈ ਕਿ ਇਸ ਸਮਾਗਮ ਦੌਰਾਨ ਜਿਥੇ ਲੇਖਕ ਬਿੰਦਰ ਕੋਲੀਆਂ ਵਾਲ ਦੀ ਪੁਸਤਕ ਰਿਲੀਜ਼ ਕਰਨ ਦੇ ਨਾਲ ਹੋਰ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਵੀ ਰਿਲੀਜ਼ ਕੀਤੀਆਂ ਗਈਆਂ ਜਿਹਨਾਂ ਵਿੱਚ “ਤੈਨੂੰ ਇੱਕ ਖਤ ਲਿਖ ਦੇਣਾਂ” ਲੇਖਕ ਜੀ ਐਸ ਰੁਪਾਣਾ, “ਜਾਗਦੀ ਜਮੀਰ ਲੇਖਕ ਕੇਵਲ ਸਿੰਘ ਰੱਤੜਾ, “ਕੱਤਕ ਕਿ ਵਿਸਾਖ ਕਿ ਦੋਵੇਂ” ਲੇਖਕ ਡਾਕਟਰ ” ਅਰਸਾ ਸਿੰਘ ਘੁੰਮਣ” ਦੀਆਂ ਲਿਖੀਆਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ,ਇਸ ਮੌਕੇ ਪੱਤਰਕਾਰ ਹਰਦੀਪ ਸਿੰਘ ਕੰਗ” ਜੋ ਕਿ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਉਨ੍ਹਾਂ ਦੀ ਇਸ ਵਧੀਆ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਗਿਆ,ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਲੇਖਕਾਂ ਤੇ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਵੀ ਸੁਣਾਈਆਂ।