ਰੋਮ (ਇਟਲੀ) 28 ਦਸੰਬਰ (ਟੇਕ ਚੰਦ ਜਗਤਪੁਰ) – ਸਮਾਜ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ। ਇਸੇ ਤਹਿਤ ‘ਲਵ ਹਿਊਮੈਨਿਟੀ ਸੰਸਥਾ ਇਟਲੀ ਦੁਆਰਾ ਮਾਨਵਤਾ ਦੀ ਸੇਵਾ ਲਈ ਲੋੜਵੰਦਾਂ ਦੀ ਮਦਦ ਕਰਨ ਲਈ ਵਡਮੁੱਲੇ ਉਪਰਾਲੇ ਆਰੰਭੇ ਹਨ। ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ (ਵਿਰੋਨਾ) ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਸੰਸਥਾ ਦੇ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਮਾਨਤੋਵਾ, ਭਾਈ ਦਲਬੀਰ ਜੰਮੂ ਅਤੇ ਭਾਈ ਜਸਵੀਰ ਸਿੰਘ ਆਦਿ ਨੇ ਦੱਸਿਆ ਕਿ, ਇਸ ਸੰਸਥਾਂ ਵੱਲੋਂ ਇੱਥੇ ਇਟਲੀ ਵਿੱਚ ਅਤੇ ਪੰਜਾਬ ਵਿੱਚ ਉਨ੍ਹਾਂ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ। ਇਸੇ ਪ੍ਰਕਾਰ ਇਟਲੀ ਤੋਂ ਮ੍ਰਿਤਕ ਦੇਹ ਭਾਰਤ ਵਿਚ ਵਾਰਸਾਂ ਤੱਕ ਪਹੁੰਚਾਉਣ ਲਈ ਕੋਸ਼ਿਸ਼ ਕੀਤੀ ਜਾਂਦੀ ਹੈ। ‘ਲਵ ਹਿਊਮੈਨਿਟੀ ਸੰਸਥਾ’ ਦੇ ਅਹੁਦੇਦਾਰਾਂ ਨੇ ਦੱਸਿਆ ਕਿ, ਇਹ ਸੰਸਥਾ ਸਾਰੇ ਧਰਮਾਂ ਨਾਲ ਸਬੰਧਿਤ ਵਿਅਕਤੀਆਂ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਇਟਲੀ ਦੇ ਸਾਰੇ ਭਾਰਤੀਆਂ ਨੂੰ ਇਸ ਸੰਸਥਾ ਨਾਲ ਜੁੜ੍ਹ ਕੇ ਮਾਨਵਤਾ ਦੀ ਸੇਵਾ ਹਿੱਤ ਦਸਵੰਧ ਕੱਢਣ ਦੀ ਅਪੀਲ ਵੀ ਕੀਤੀ ਹੈ। ਵਧੇਰੇ ਜਾਣਕਾਰੀ ਲਈ ਭਾਈ ਗੁਰਪ੍ਰੀਤ ਸਿੰਘ ਨਾਲ ਫੋਨ ਨੰਬਰ 3384830589 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।