in

ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਨੇ ਸ਼ਹੀਦ ਸਿੱਖ ਫੌਜੀਆਂ ਨੂੰ ਸਮਰਪਿਤ ਕੈਲੰਡਰ ਕੀਤਾ ਜਾਰੀ

ਸ਼ਹੀਦ ਸਿੱਖ ਫੌਜੀਆਂ ਨੂੰ ਸਮਰਪਿਤ ਕੈਲੰਡਰ ਕੀਤਾ ਜਾਰੀ

ਇਟਲੀ ਦੇ ਵੱਖ-ਵੱਖ ਥਾਵਾਂ ਤੇ ਹੁਣ ਤੱਕ ਸ਼ਹੀਦ ਫੌਜੀਆ ਦੀਆਂ 9 ਯਾਦਗਾਰਾਂ ਕੀਤੀਆਂ ਸਥਾਪਿਤ

ਇਟਲੀ ਵਿੱਚ ਦੂਜੀ ਸੰਸਾਰ ਜੰਗ ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀਆਂ ਹੁਣ ਤੱਕ ਨੌਂ ਯਾਦਗਾਰਾਂ ਸਥਾਪਤ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ:) ਇਟਲੀ ਵੱਲੋਂ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਾਲ 2022 ਦਾ ਕੈਲੰਡਰ ਜਾਰੀ ਕੀਤਾ ਗਿਆ. ਕਮੇਟੀ ਵੱਲੋਂ ਪਿਰਥੀਪਾਲ ਸਿੰਘ, ਸੇਵਾ ਸਿੰਘ ਫੌਜੀ, ਸਤਨਾਮ ਸਿੰਘ, ਜਗਦੀਪ ਸਿੰਘ ਮੱਲ੍ਹੀ, ਗੁਰਮੇਲ ਸਿੰਘ ਭੱਟੀ, ਜਸਬੀਰ ਸਿੰਘ ਧਨੋਤਾ ਅਤੇ ਕੁੱਲਜੀਤ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ, ਕਮੇਟੀ ਇਟਲੀ ਵਿੱਚ ਦੂਜੀ ਸੰਸਾਰ ਜੰਗ ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀਆਂ ਹੁਣ ਤੱਕ ਨੌਂ ਯਾਦਗਾਰਾਂ ਸਥਾਪਤ ਕਰ ਚੁੱਕੀ ਹੈ. ਜਿੱਥੇ ਕਿ ਹਰ ਸਾਲ ਸਥਾਨਕ ਨਗਰ ਪ੍ਰੀਸ਼ਦ ਦੇ ਸਹਿਯੋਗ ਨਾਲ ਸ਼ਰਧਾਂਜਲੀ ਸਮਾਗਮ ਕਰਵਾਏ ਜਾਂਦੇ ਹਨ.
ਇਸ ਕੈਲੰਡਰ ਵਿੱਚ ਇਟਲੀ ਵਿੱਚ ਕਮੇਟੀ ਦੁਆਰਾ ਸਥਾਪਤ ਕੀਤੀਆਂ ਸਾਰੀਆਂ ਨੌਂ ਯਾਦਗਾਰਾਂ ਦੀ ਜਾਣਕਾਰੀ ਦਿੱਤੀ ਗਈ ਹੈ ਜਿਸ ਵਿੱਚ ਸਥਾਪਨਾ ਦੀ ਤਾਰੀਖ ਅਤੇ ਸ਼ਹਿਰ ਦਾ ਨਾਮ ਵੀ ਸ਼ਾਮਲ ਹੈ. ਕਮੇਟੀ ਦੇ ਅਹੁਦੇਦਾਰਾਂ ਵੱਲੋਂ ਇਟਲੀ ਦੀ ਸਮੂਹ ਸਾਧ ਸੰਗਤ ਦਾ ਧੰਨਵਾਦ ਕੀਤਾ ਗਿਆ. ਇਸ ਮੌਕੇ ਹੋਰਨਾਂ ਤੋਂ ਇਲਾਵਾ ਜੁਗਿੰਦਰ ਸਿੰਘ ਪ੍ਰਧਾਨ, ਤਰਲੋਚਨ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਜਸਪ੍ਰੀਤ ਸਿੰਘ, ਰਾਜਕੁਮਾਰ, ਮੋਹਣ ਸਿੰਘ, ਹਰਜਾਪ ਸਿੰਘ, ਹਰਪ੍ਰੀਤ ਸਿੰਘ, ਹਰਦੇਵ ਸਿੰਘ ਭੱਟੀ ਅਤੇ ਸੁਖਵਿੰਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ।

ਜੁਗਿੰਦਰ ਸਿੰਘ ਪ੍ਰਧਾਨ, ਤਰਲੋਚਨ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਜਸਪ੍ਰੀਤ ਸਿੰਘ, ਰਾਜਕੁਮਾਰ, ਮੋਹਣ ਸਿੰਘ, ਹਰਜਾਪ ਸਿੰਘ, ਹਰਪ੍ਰੀਤ ਸਿੰਘ, ਹਰਦੇਵ ਸਿੰਘ ਭੱਟੀ ਅਤੇ ਸੁਖਵਿੰਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ।

ਪੁਨਤੀਨੀਆਂ : ਗੁਰਦੁਆਰਾ ਸਿੰਘ ਸਭਾ ਦੀ ਨਵੀਂ ਆਲੀਸ਼ਾਨ ਇਮਾਰਤ ਦਾ ਹੋਇਆ ਸ਼ਾਨੋ ਸ਼ੌਕਤ ਨਾਲ ਉਦਘਾਟਨ

ਫਲੇਰੋ ਵਿਖੇ ਦਸਵੇਂ ਪਾਤਸ਼ਾਹ ਦੇ ਜੋਤੀ ਜੋਤਿ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ