in

ਵਾਤਾਵਰਨ ਨੂੰ ਸਾਫ ਰੱਖਣ ਦਾ ਸੁਨੇਹਾ ਦਿੰਦਾ ਗੀਤ ‘ਵਾਤਾਵਰਨ2’ ਰਿਲੀਜ਼

ਮਿਲਾਨ (ਇਟਲੀ) (ਸਾਬੀ ਚੀਨੀਆ) – ਸਾਫ ਸੁਥਰੇ ਗੀਤਾਂ ਰਾਹੀ ਸਮਾਜਿਕ ਬੁਰਾਈਆਂ ਖਿਲਾਫ ਅਵਾਜ਼ ਉਠਾਉਣ ਵਾਲੇ ਵਿਸ਼ਵ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੀ ਅਵਾਜ਼ ਵਿਚ ਗਾਇਆ ਗੀਤ ਵਾਤਾਵਰਨ,2 ਪਿਛਲੇ ਦਿਨੀ ਵਾਤਾਵਰਨ ਪ੍ਰੇਮੀ ਦੇ ਨਾਂ ਨਾਲ ਜਾਣੇ ਜਾਦੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਲੋ ਨਿਰਮਲ ਕੁਟੀਆ ਸੀਚੇਵਾਲ ਵਿਖੇ ਰਿਲੀਜ਼ ਕੀਤਾ ਗਿਆ । ਸੀਚੇਵਾਲ ਰੇਡੀਉ ਦੀ ਵਰ੍ਹੇ ਗੰਢ੍ਹ ਮੌਕੇ ਕਰਵਾਏ ਸਮਾਗਮ ਵਿਚ ਇਸ ਗੀਤ ਨੂੰ ਰਿਲੀਜ਼ ਕਰਦਿਆ ਸੰਤ ਸੀਚੇਵਾਲ ਨੇ ਆਖਿਆ ਕਿ ਮੌਜੂਦਾਂ ਦੌਰ ਦੀ ਜਵਾਨੀ ਗਾਉਣ ਵਾਲਿਆ ਦੇ ਪ੍ਰਭਾਵ ਹੇਠ ਹੈ ਇੰਨਾਂ ਨੂੰ ਚਾਹੀਦਾ ਹੈ ਕਿ ਗਾਣਿਆ ਨੂੰ ਸਮਾਜ ਵਿਚਲੀਆ ਬੁਰਾਈਆਂ ਖਿਲਾਫ ਗਾਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਿਚ ਬਣਦਾ ਯੋਗਦਾਨ ਜਰੂਰ ਪਾਉਣ ਤਾ ਜੋ ਇਕ ਚੰਗੇ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਵਲੋ ਲੋਕ ਗਾਇਕ ਬਲਵੀਰ ਸ਼ੇਰਪੁਰੀ ਵੀਡੀਓ ਡਾਇਰੈਕਟਰ ਕੁਲਦੀਪ ਸਿੰਘ ਪੁਰੀ ਅਤੇ ਮਿਊਜਿਕ ਡਾਇਰੈਕਟਰ ਹਰੀ ਅਮਿਤ ਨੂੰ ਚੰਗੇ ਗੀਤਾਂ ਨੂੰ ਤਿਆਰ ਕਰਨ ਲਈ ਪਾਏ ਯੋਗਦਾਨ ਲਈ ਸਨਮਾਨ੍ਹਿਤ ਵੀ ਕੀਤਾ ਗਿਆ ਇਸ ਮੌਕੇ ਹੋਰਨਾਂ ਤੋ ਇਲਾਵਾ ਸੁਰਿੰਦਰ ਸਿੰਘ ਬੱਬੂ ਪ੍ਰਧਾਨ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ, ਸ ਬਲਵਿੰਦਰ ਸਿੰਘ ਧਾਲੀਵਾਲ , ਸ ਬਿਕਰਮਜੀਤ ਸਿੰਘ ਚੀਨੀਆ ਗੁਰਸ਼ਾਨ ਸਟੂਡੀਓ ਇਟਲੀ ਵੀ ਉਚੇਚੇ ਤੌਰ ਤੇ ਮੌਜੂਦ ਸਨ ਜਿਨਾਂ ਵਲੋ ਬਲਵੀਰ ਸ਼ੇਰਪੁਰੀ ਦੀ ਗਾਇਕੀ ਦੀ ਸ਼ਲਾਘਾ ਕਰਦਿਆ ਉਨਾਂਨੂੰ ਨਵੇ ਗੀਤ ਵਾਤਾਵਰਨ 2 ਲਈ ਮੁਬਾਰਕਬਾਦ ਆਖਿਆ ਗਿਆ।

ਇਟਲੀ : ਕਰੋਨਾ ਕਾਨੂੰਨ ਦੀ ਉਲੰਘਣਾ ਕਰਨ ਤੇ ਲੋਕਾਂ ਨੂੰ ਕੀਤੇ ਗਏ ਭਾਰੀ ਜੁਰਮਾਨੇ

ਰੋਮ: ਟ੍ਰੈਫਿਕ ਪੁਲਿਸ ਨੇ ਰੇਡੀਓ ਚਾਲੂ ਕਰਕੇ ਸਰਵਿਸ ਕਾਰ ਵਿਚ ਕੀਤਾ ਸੈਕਸ