ਇਟਲੀ (ਦਵਿੰਦਰ ਹੀਉਂ) ਭਾਰਤ ਅੰਦਰ ਕੇਂਦਰ ਸਰਕਾਰ ਦੀ ਸ਼ਹਿ ਤੇ ਜੋ ਆਰ ਐੱਸ ਐੱਸ, ਭਾਜਪਾ ਤੇ ਏ ਬੀ ਵੀ ਪੀ ਵਲੋਂ ਦੇਸ਼ ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੇ ਹਮਲੇ ਕੀਤੇ ਜਾ ਰਹੇ ਹਨ ਉਹ ਬਹੁਤ ਹੀ ਨਿੰਦਣਯੋਗ ਹੈ ਅਜਿਹੇ ਹਮਲੇ ਕਰਕੇ ਦੇਸ਼ ਦਾ ਭਲਾ ਨਹੀਂ ਹੋ ਸਕਦਾ ਇਹ ਤੁਰੰਤ ਬੰਦ ਹੋਣੇ ਚਾਹੀਦੇ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉਘੇ ਸਮਾਜ ਸੇਵਕ ਤੇ ਬੁੱਧੀਜੀਵੀ ਮਾਸਟਰ ਬਲਵੀਰ ਮੱਲ ਵੇਰੋਨਾ (ਇਟਲੀ)ਨੇ ਕਿਹਾ ਕਿ ਜਿਵੇਂ ਪਿਛਲੇ ਦਿਨੀਂ ਜਾਮੀਆ ਦਿੱਲੀ ਦੇ ਵਿਦਿਆਰਥੀਆਂ ਤੇ ਦਿੱਲੀ ਪੁਲਿਸ ਵੱਲੋਂ ਕਹਿਰ ਢਾਹਿਆ ਗਿਆ ਅਤੇ ਹੁਣ ਫਿਰ ਏ ਬੀ ਵੀ ਪੀ ਦੇ ਗੁੰਡਿਆਂ ਵਲੋਂ ਜੇ ਐਨ ਯੂ ਅੰਦਰ ਹਮਲਾ ਕਰਕੇ ਲੈਫਟ ਅਤੇ ਦਲਿਤ ਵਿਦਿਆਰਥੀਆਂ ਨੂੰ ਗੰਭੀਰ ਰੂਪ ਵਿੱਚ ਜਖਮੀ ਕੀਤਾ ਗਿਆ ਜਿਸ ਵਿਚ ਜੇ ਐਨ ਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਸਾਥੀ ਆਈਸੇ ਘੋਸ਼ ਨੂੰ ਕਾਫੀ ਗੰਭੀਰ ਹਾਲਤ ਵਿੱਚ ਏਮਸ ਵਿੱਚ ਭਰਤੀ ਕਰਾਇਆ ਗਿਆ ਹੈ ਇਸ ਮੌਕੇ ਤੇ ਉਸ ਨੂੰ ਲਿਜਾ ਰਹੀ ਐਬੂਲੈਂਸ ਨੂੰ ਵੀ ਕਾਫੀ ਸਮਾਂ ਰੋਕਿਆ ਗਿਆ ਇਸ ਤਰ੍ਹਾਂ ਦੇ ਹਮਲੇ ਤਾਂ ਕਿਸੇ ਦੁਸ਼ਮਣ ਦੇਸ਼ ਨਾਲ ਜੰਗ ਦੌਰਾਨ ਵੀ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਹੋ ਰਿਹਾ ਹੈ। ਦੇਸ਼ ਅੰਦਰ ਅਮਨ ਸ਼ਾਂਤੀ ਬਣਾਈ ਰੱਖਣਾ ਦੇਸ਼ ਦੀ ਸਰਕਾਰ ਦੀ ਅਹਿਮ ਜਿੰਮੇਵਾਰੀ ਹੁੰਦੀ ਹੈ ਤੇ ਉਸ ਨੂੰ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਤੇ ਤੇ ਅਜੇ ਕੁਮਾਰ ਬਿੱਟਾ, ਪਰਵੀਨ ਕੁਮਾਰ ਪੀਨਾ, ਸਰਬਜੀਤ ਸਾਬੀ,ਦਵਿੰਦਰ ਹੀਉਂ,ਰਵਿੰਦਰ ਰਾਣਾ,ਅਜੇ ਨਵਾਂ ਸ਼ਹਿਰ,ਰਣਜੀਤ ਜੀਤਾ,ਲੇਖ ਰਾਜ ਯੂ ਕੇ,ਕੁਲਵੰਤ ਭਰੋਲੀ,ਕੁਲਵਿੰਦਰ ਬੱਲਾ,ਰਾਜ ਸਰਹਾਲੀ,ਹਰਜਿੰਦਰ ਮੋਦੀ ਆਦਿ ਸਾਥੀਆਂ ਨੇ ਵੀ ਵਿਚਾਰ ਪੇਸ਼ ਕਰਦਿਆਂ ਵਿਦਿਆਰਥੀਆਂ ਦੀਆਂ ਮੰਗਾਂ ਮੰਨਦੇ ਹੋਏ ਦੇਸ਼ ਅੰਦਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਵਲੋਂ ਦਿੱਤੇ ਸਰਬਉੱਚ ਸੰਵਿਧਾਨ ਦਾ ਸਤਿਕਾਰ ਕਰਦਿਆਂ ਚੰਗੇਰੇ ਵਾਤਾਵਰਨ ਦੀ ਸਿਰਜਣਾ ਕਰਨੀ ਚਾਹੀਦੀ ਹੈ।