in

ਵਿਦੇਸ਼ੀ ਕਿੰਨਾਂ ਸਮਾਂ ਇਟਲੀ ਤੋਂ ਬਾਹਰ ਰਹਿ ਸਕਦੇ ਹਨ?

ਕਾਨੂੰਨ ਨੀਤੀ ਅਨੁਸਾਰ ਜੇ ਕੋਈ ਵਿਦੇਸ਼ੀ 6 ਮਹੀਨੇ ਤੋਂ ਵਧੇਰੇ ਸਮੇਂ ਲਈ ਇਟਲੀ ਤੋਂ ਬਾਹਰ ਰਹੇ, ਤਾਂ ਸਵੈਚੱਲਤ ਪ੍ਰਣਾਲੀ ਅਧੀਨ ਉਸਦੀ ਨਿਵਾਸ ਆਗਿਆ ਖਾਰਿਜ ਹੋ ਜਾਂਦੀ ਹੈ
ਕਾਨੂੰਨ ਨੀਤੀ ਅਨੁਸਾਰ ਜੇ ਕੋਈ ਵਿਦੇਸ਼ੀ 6 ਮਹੀਨੇ ਤੋਂ ਵਧੇਰੇ ਸਮੇਂ ਲਈ ਇਟਲੀ ਤੋਂ ਬਾਹਰ ਰਹੇ, ਤਾਂ ਸਵੈਚੱਲਤ ਪ੍ਰਣਾਲੀ ਅਧੀਨ ਉਸਦੀ ਨਿਵਾਸ ਆਗਿਆ ਖਾਰਿਜ ਹੋ ਜਾਂਦੀ ਹੈ

ਜਿਹੜੇ ਵਿਦੇਸ਼ੀ ਇਟਲੀ ਵਿਚ ਕਾਨੂੰਨੀ ਤੌਰ ‘ਤੇ ਰਹਿ ਰਹੇ ਹੋਣ, ਉਹ ਆਪਣੇ ਦੇਸ਼ ਕਿੰਨੀ ਦੇਰ ਲਈ ਜਾ ਸਕਦੇ ਹਨ। ਇਸ ਸਬੰਧੀ ਸਰਕਾਰ ਵੱਲੋਂ ਸਰਕੂਲਰ ਜਾਰੀ ਕੀਤਾ ਗਿਆ। ਨਵੀਂ ਕਾਨੂੰਨ ਨੀਤੀ ਅਨੁਸਾਰ ਜੇ ਕੋਈ ਵਿਦੇਸ਼ੀ 6 ਮਹੀਨੇ ਤੋਂ ਵਧੇਰੇ ਸਮੇਂ ਲਈ ਇਟਲੀ ਤੋਂ ਬਾਹਰ ਰਹੇ, ਤਾਂ ਸਵੈਚੱਲਤ ਪ੍ਰਣਾਲੀ ਅਧੀਨ ਉਸਦੀ ਨਿਵਾਸ ਆਗਿਆ ਖਾਰਿਜ ਹੋ ਜਾਂਦੀ ਹੈ। ਇਸ ਨੀਤੀ ਤਹਿਤ ਖਾਰਿਜ ਹੋਈ ਨਿਵਾਸ ਆਗਿਆ ਨੂੰ ਨਵਿਆਉਣ ਲਈ ਦਰਖਾਸਤ ਨਹੀਂ ਦਿੱਤੀ ਜਾ ਸਕਦੀ, ਬਸ਼ਰਤੇ ਲੰਬਾ ਸਮਾਂ ਇਟਲੀ ਤੋਂ ਬਾਹਰ ਰਹਿਣ ਦੀ ਆਗਿਆ ਪ੍ਰਾਪਤ ਹੋਈ ਹੋਵੇ, ਜਿਵੇਂ ਕਿ ਕੰਮਕਾਜ ਸਬੰਧੀ ਆਗਿਆ ਜਾਂ ਫੌਜੀ ਸੇਵਾਵਾਂ ਆਦਿ ਲਈ। ਇਟਲੀ ਤੋਂ ਬਾਹਰ ਰਹਿਣ ਦਾ ਸਮਾਂ ਨਿਵਾਸ ਆਗਿਆ ਦੀ ਕਿਸਮ ‘ਤੇ ਵੀ ਨਿਰਭਰ ਕਰਦਾ ਹੈ। ਜੇ ਨਿਵਾਸ ਆਗਿਆ ਦੀ ਮਣਿਆਦ 2 ਸਾਲ ਦੀ ਹੋਵੇ ਤਾਂ ਵਿਦੇਸ਼ੀ ਇਟਲੀ ਤੋਂ ਬਾਹਰ 6 ਮਹੀਨਿਆਂ ਲਈ ਜਾਂ ਇਸ ਤੋਂ ਵਧੇਰੇ ਸਮੇਂ ਲਈ ਰਹਿ ਸਕਦਾ ਹੈ ਪਰ ਨਿਵਾਸ ਆਗਿਆ ਦੀ ਰਹਿੰਦੀ ਮਣਿਆਦ ਦੇ ਅੱਧ ਤੋਂ ਵਧੇਰੇ ਸਮੇਂ ਲਈ ਵਿਦੇਸ਼ੀ ਇਟਲੀ ਤੋਂ ਬਾਹਰ ਜਾਂ ਆਪਣੇ ਦੇਸ਼ ਵਿਚ ਨਹੀਂ ਰਹਿ ਸਕਦਾ, ਨਹੀਂ ਤਾਂ ਉਸਦੀ ਨਿਵਾਸ ਆਗਿਆ ਖਤਰੇ ਵਿਚ ਪੈ ਸਕਦੀ ਹੈ। ਜੇ ਤੁਹਾਡੀ ਨਿਵਾਸ ਆਗਿਆ ਦੀ ਮਣਿਆਦ ਉਸ ਸਮੇਂ ਦੌਰਾਨ ਖਤਮ ਹੋ ਰਹੀ ਹੈ ਜਦੋਂ ਤੁਸੀਂ ਇਟਲੀ ਤੋਂ ਬਾਹਰ ਹੋਵੋ ਤਾਂ ਤੁਹਾਨੂੰ ਇਟਲੀ ਦਾਖਲ ਹੋਣ ਲਈ ਆਪਣੇ ਦੇਸ਼ ਵਿਚ ਸਥਿਤ ਇਟਾਲੀਅਨ ਅੰਬੈਸੀ ਜਾਂ ਕੌਂਸਲੇਟ ਤੋਂ ਇਟਲੀ ਵਿਚ ਦਾਖਲ ਹੋਣ ਲਈ ਵੀਜ਼ਾ ਲੈਣਾ ਪਵੇਗਾ। ਦੁਬਾਰਾ ਦਾਖਲ ਹੋਣ ਲਈ ਵੀਜ਼ਾ ਲੈਣ ਲਈ ਮਣਿਆਦ ਲੰਘੀ ਨਿਵਾਸ ਆਗਿਆ ਅਤੇ ਕੌਂਸਲਰ ਵਿਭਾਗ ਨੂੰ ਉਹ ਮਿਤੀ ਦਰਜ ਕਰਵਾਉਣੀ ਪਵੇਗੀ, ਜਿਸ ਮਿਤੀ ਤੋਂ ਪਹਿਲਾਂ ਤੁਸੀਂ ਇਟਲੀ ਦਾਖਲ ਹੋਣਾ ਚਾਹੁੰਦੇ ਹੋ। ਦੁਬਾਰਾ ਦਾਖਲ ਹੋਣ ਲਈ ਵੀਜ਼ਾ ਲੈਣ ਵੇਲੇ ਇਹ ਧਿਆਨ ਦੇਣਾ ਜਰੂਰੀ ਹੈ ਕਿ ਨਿਵਾਸ ਆਗਿਆ ਦੀ ਮਣਿਆਦ ਲੰਘੀ ਨੂੰ 60 ਦਿਨ ਤੋਂ ਵਧੇਰਾ ਸਮਾਂ ਨਾ ਹੋਇਆ ਹੋਵੇ। ਇਹ ਮਣਿਆਦ 60 ਦਿਨ ਤੋਂ 6 ਮਹੀਨੇ ਤੱਕ ਵਧਾਈ ਜਾ ਸਕਦੀ ਹੈ ਜੇ ਬਿਨੇਕਾਰ ਸਿਹਤ ਪੱਖੋਂ ਬਿਮਾਰ ਹੋਵੇ ਅਤੇ ਜ਼ੇਰੇ ਇਲਾਜ਼ ਹੋਵੇ। ਸਿਹਤ ਪੱਖੋਂ ਸਮੱਸਿਆ ਜੇ ਬਿਨੇਕਾਰ ਦੇ ਪਤੀ/ਪਤਨੀ ਜਾਂ ਪਹਿਲੇ ਦਰਜੇ ਦੇ ਰਿਸ਼ਤੇਦਾਰ ਨੂੰ ਹੋਵੇ ਤਾਂ ਉਹ ਵੀ ਇਸ ਤਹਿਤ ਆਪਣੀ ਰਹਿਣ ਦੀ ਮਣਿਆਦ ਵਧਾ ਸਕਦਾ ਹੈ। ਇਹ ਮਣਿਆਦ ਲੰਘਣ ਉਪਰੰਤ ਦੁਬਾਰਾ ਦਾਖਲ ਹੋਣ ਲਈ ਵੀਜ਼ਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ।

– ਵਰਿੰਦਰ ਕੌਰ ਧਾਲੀਵਾਲ

ਪੁਨਤੀਨੀਆ ਵਿਖੇ ‘ਤੀਆਂ ਦਾ ਮੇਲਾ’ ਵਿਚ ਖੂਬ ਰੌਣਕਾਂ ਲੱਗੀਆਂ!

ਫਿਟ ਰਹਿਣ ਲਈ ਡੀਟਾਕਸ ਕਰੋ