ਰੋਮ (ਇਟਲ) 11 ਮਈ (ਗੁਰਸ਼ਰਨ ਸਿੰਘ ਸੋਨੀ) – ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਗੜ੍ਹ ਪਧਾਣਾ ਦੇ ਜੰਮਪਲ, ਔੜ ਬਲਾਕ ਸੰਮਤੀ ਦੇ ਸਾਬਕਾ ਮੈਂਬਰ ਅਤੇ ਇਲਾਕੇ ਦੀ ਨਾਮਵਾਰ ਸ਼ਖ਼ਸੀਅਤ ਜਸਵਿੰਦਰ ਸਿੰਘ ਥਾਂਦੀ ਦੇ ਨੋਜਵਾਨ ਸਪੁੱਤਰ ਕੁਲਜਿੰਦਰ ਸਿੰਘ ਥਾਂਦੀ ਦਾ ਦਿਹਾਂਤ ਹੋ ਗਿਆ ਹੈ। ਇਹ ਖਬਰ ਮਿਲਦਿਆਂ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਗੜ੍ਹ ਪਧਾਣਾ ਦੇ ਵਾਸੀਆਂ ਵੱਲੋਂ ਜਸਵਿੰਦਰ ਸਿੰਘ ਦੇ ਪਰਿਵਾਰ ਅਤੇ ਉਨ੍ਹਾਂ ਦੇ ਦੂਸਰੇ ਸਪੁੱਤਰ ਹਰਜਿੰਦਰ ਸਿੰਘ ਥਾਂਦੀ, ਜੋ ਕਿ ਆਪਣੇ ਪਰਿਵਾਰ ਸਮੇਤ ਕੈਨੇਡਾ ਵਿੱਚ ਰਹਿੰਦੇ ਹਨ, ਨਾਲ ਦਿਲਾਂ ਦੀਆਂ ਗਹਿਰਾਈਆਂ ਤੋਂ ਦੁੱਖ ਪ੍ਰਗਟਾਇਆ ਗਿਆ ਹੈ। ਸਮੂਹ ਭਾਈਚਾਰੇ ਵੱਲੋਂ ਮ੍ਰਿਤਕ ਕੁਲਜਿੰਦਰ ਸਿੰਘ ਥਾਂਦੀ ਦੇ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਇਸ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਅਤੇ ਥਾਂਦੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ!
ਵਿਦੇਸ਼ ਵੱਸਦੇ ਭਾਈਚਾਰੇ ਵੱਲੋਂ ਜਸਵਿੰਦਰ ਸਿੰਘ ਥਾਂਦੀ ਨਾਲ ਨੌਜਵਾਨ ਪੁੱਤਰ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ
