
ਵੇਰੋਨਾ (ਇਟਲੀ) 5 ਅਗਸਤ (ਦਵਿੰਦਰ ਹੀਉਂ) – ਵੇਰੋਨਾ ਜਿਲ੍ਹੇ ਦੇ ਪਿੰਡ ਵੀਗਾਸੀਓ ਵਿਚ ਪੰਜਾਬਣਾਂ ਨੇ ਰਲਮਿਲ ਕੇ ਤੀਆਂ ਦਾ ਮੇਲਾ ਚੇਤਨਾ ਮੱਲ ਅਤੇ ਤਮੰਨਾ ਮੱਲ ਦੀ ਅਗਵਾਈ ਵਿਚ ਪੂਰੇ ਉਤਸ਼ਾਹ ਨਾਲ ਮਨਾਇਆ। ਇਸ ਮੇਲੇ ਵਿਚ ਸਭ ਨੇ ਬੜੇ ਚਾਅ ਨਾਲ ਪੰਜਾਬੀ ਵਿਰਸੇ ਨਾਲ ਸਬੰਧਿਤ ਗਿੱਧਾ, ਲੋਕ ਬੋਲੀਆਂ, ਕਿੱਕਲੀ ਦੀ ਪੇਸ਼ਕਾਰੀ ਦਾ ਆਨੰਦ ਮਾਣਿਆ। ਇਸ ਪੇਸ਼ਕਾਰੀ ਵਿਚ ਖਾਸ ਤੌਰ ‘ਤੇ ਅਮਨਦੀਪ ਕੌਰ, ਸਰਬਜੀਤ ਗਰਚਾ, ਕਮਲੇਸ਼ ਕੈਂਥ, ਅਮਨ ਗਰੇਵਾਲ, ਰਾਣੀ ਖਾਂਬਰਾ, ਸੁੱਖਦੀਪ ਚੁੰਬਰ, ਬਬੀਤਾ ਨਰ, ਜਸਪ੍ਰੀਤ, ਰੀਨਾ ਨਰ, ਸੁਖਵਿੰਦਰ ਪਰਿਹਾਰ ਆਦਿ ਨੇ ਭਾਗ ਲਿਆ। ਇਸ ਮੌਕੇ ‘ਤੇ ਗੋਪੀ ਮਾਹਿਲਪੁਰ ਨੇ ਡੀਜੇ ਦੀ ਸੇਵਾ ਨਿਭਾਈ ਅਤੇ ਕੈਟਰਿੰਗ ਬਲਵੀਰ ਮੱਲ, ਹਰਦੀਪ ਗੌਂਟ, ਅਸ਼ੋਕ ਮੱਲ ਅਤੇ ਰਾਜ ਨੇ ਨਿਭਾਈ।