ਬਰੇਸ਼ੀਆ (ਇਟਲੀ) 23 ਜੁਲਾਈ (ਟੇਕ ਚੰਦ ਜਗਤਪੁਰ) – ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਤੇ ਸ਼ਰਧਾਲੂਆਂ ਦੇ ਵੱਡੇ ਉਪਰਾਲੇ ਸਦਕਾ ਸ਼੍ਰੀ ਸ਼੍ਰੀ 1008 ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਉੱਤਮ ਗਿਰੀ ਜੀ ਮਹਾਰਾਜ ਦੀ ਯਾਦ ਨੂੰ ਸਮਰਪਿਤ ਅਤੇ ਮਾਨਵਤਾ ਦੀ ਭਲਾਈ ਹਿੱਤ ਸ਼੍ਰੀ ਸ਼ਨੀ ਮੰਦਰ ਬੋਰਗੋ ਸਨਜਾਕਮੋ (ਬ੍ਰੇਸ਼ੀਆ) ਵਿਖੇ 27 ਜੁਲਾਈ ਨੂੰ ਸਾਲਾਨਾ 9ਵਾਂ ਵਿਸ਼ਵ ਸ਼ਾਂਤੀ ਯੱਗ ਤੇ ਮਹਾਂ ਕੁੰਭ ਬਹੁਤ ਹੀ ਧੂਮਧਾਮ ਤੇ ਪ੍ਰੇਮ ਭਾਵਨਾ ਨਾਲ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਅਚਾਰੀਆ ਰਮੇਸ਼ ਪਾਲ ਸ਼ਾਸਤਰੀ ਜੀ ਨੇ ਪ੍ਰੈੱਸ ਨੂੰ ਦਿੱਤੀ। ਇਸ ਮੌਕੇ ਵਿਸ਼ਾਲ ਧਾਰਮਿਕ ਸਮਾਗਮ ਦੌਰਾਨ ਪੂਰਨ ਅਹੂਤੀ ਯੱਗ, ਹਵਨ, ਕੰਜਕ ਪੂਜਨ ਅਤੇ ਮਹਾਂਮਾਈ ਦਾ ਜਗਰਾਤਾ ਵੀ ਕਰਵਾਇਆ ਜਾਵੇਗਾ। ਅਚਾਰੀਆ ਸ਼੍ਰੀ ਰਮੇਸ਼ ਪਾਲ ਸ਼ਾਸ਼ਤਰੀ ਜੀ ਨੇ ਦੱਸਿਆ ਕਿ, ਇਸ ਮਹਾਨ ਯੱਗ ਅਤੇ ਮਹਾਂ ਕੁੰਭ ਸਬੰਧੀ ਤਿਆਰੀਆਂ ਵੱਡੇ ਪੱਧਰ ‘ਤੇ ਜਾਰੀ ਹਨ। ਸਾਰੇ ਹੀ ਪਕਵਾਨ ਦੇਸੀ ਘਿਓ ‘ਚ ਬਣਾਏ ਜਾਣਗੇ। ਪੰਜਾਬ ਸਰਵਿਸ ਦੇ ਡਾਇਰੈਕਟਰ ਸੰਜੀਵ ਲਾਂਬਾ ਨੇ ਇਟਲੀ ਅਤੇ ਯੂਰਪ ਭਰ ਵਿਚ ਵੱਸਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਇਸ ਯੱਗ ਤੇ ਮਹਾਨ ਸਮਾਗਮ ਵਿੱਚ ਵਧ ਚੜ੍ਹ ਕੇ ਪਹੁੰਚਣ ਲਈ ਨਿਮਰਤਾ ਸਹਿਤ ਅਪੀਲ ਕੀਤੀ ਹੈ।