in

ਸਤਿਗੁਰੂ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਤੈਕੀਓ ਮਾਜੋਰੇ ਵਿਖੇ ਮਨਾਇਆ

ਵਿਚੈਂਸਾ (ਇਟਲੀ) (ਇੰਦਰਜੀਤ ਸਿੰਘ ਲੁਗਾਣਾ) – ਸ੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਮਨਤੈਕੀਓ ਮਾਜੋਰੇ ਵਿਖੇ ਸਤਿਗੁਰੂ ਨਾਮਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਾਣੀ ਦੇ ਜਾਪਾਂ ਦੀ ਆਰੰਭਤਾ ਨਾਲ ਹੋਈ. ਜਿਨ੍ਹਾਂ ਦੇ ਭੋਗ 11.00 ਪਾਏ ਗਏ। ਅੰਮ੍ਰਿਤ ਬਾਣੀ ਦੇ ਜਾਪ ਦੇ ਭੋਗ ਤੋਂ ਉਪਰੰਤ ਗੁਰੂ ਘਰ ਦੇ ਵਜੀਰ ਭਾਈ ਸਤਨਾਮ ਸਿੰਘ ਨੇ ਸ਼ਬਦ ਗਾਇਨ ਕਰਕੇ ਦੀਵਾਨ ਦੀ ਆਰੰਭਤਾ ਕੀਤੀ।
ਇਸ ਮੌਕੇ ‘ਤੇ ਬਰੇਨਦੋਲੇ ਵਾਲੀਆਂ ਬੀਬੀਆਂ ਬੀਬੀ ਭੁਪਿੰਦਰ ਕੌਰ ਦੇ ਕੀਰਤਨੀ ਜਥੇ ਨੇ “ਮਨਿ ਰਾਮ ਨਾਮਾ ਬੇਧੀਅਲੇ” ਅਤੇ ਸਤਿਗੁਰੂ ਨਾਮਦੇਵ ਜੀ ਦੀ ਬਾਣੀ ਦੇ ਹੋਰ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਸਤਿਗੁਰੂ ਨਾਮਦੇਵ ਮਹਾਰਾਜ ਜੀ ਦੀ ਜੀਵਨੀ ਤੋਂ ਜਾਣੂ ਕਰਵਾਇਆ। ਸੰਗਤਾਂ ਨੂੰ ਗੁਰੂ ਘਰ ਆਉਣ ਲਈ ਅਤੇ ਬਾਣੀ ਤੋਂ ਚੰਗਾ ਉਪਦੇਸ਼ ਲੈਣ ਲਈ ਪ੍ਰੇਰਿਤ ਕੀਤਾ।
ਇਸ ਸਾਰੇ ਹੀ ਸਮਾਗਮ ਦੌਰਾਨ ਗੁਰੂ ਘਰ ਦੇ ਸਟੇਜ ਸਕੱਤਰ ਪਰਮਜੀਤ ਬੱਗਾ ਸੰਧੂ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਮੁੱਖ ਸੇਵਾਦਾਰ ਪਰਜੀਤ ਮਲ, ਜਸਵੀਰ ਭਾਰੋਲੀ, ਸੰਜੀਵ ਕੁਮਾਰ, ਸ਼ਿੰਦਰਪਾਲ ਸਿਮਕ, ਕੁਲਦੀਪ ਦਾਦਰਾ ਅਤੇ ਬਾਕੀ ਸਾਰੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।

ਨੋਵੇਲਾਰਾ ਵਿਖੇ 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਜੇਗਾ ਨਗਰ ਕੀਰਤਨ

ਵੈਟੀਕਨ ਸਿਟੀ ਨੇ ਸਿੱਖ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ