

ਪਹਿਲਾਂ ਪਹਿਲ ਇੰਗਲੈਂਡ ਜਾਂ ਕੈਨੇਡਾ ਵਿਚ ਰਹਿਣ ਵਾਲੇ ਇੰਡੀਅਨ ਵੱਡੇ ਕਾਰੋਬਾਰਾਂ ਨਾਲ ਜੁੜੇ ਸਨ ਤੇ ਹੁਣ ਇਟਲੀ ਵਿਚ ਰਹਿਣ ਵਾਲੇ ਪੰਜਾਬੀ ਵੀ ਵੱਡੇ ਵਪਾਰ ਵਿਚ ਨਾਮਣਾ ਖੱਟ ਰਹੇ ਹਨ। ਇਟਲੀ ਦੇ ਸ਼ਹਿਰ ਸੋਨਚੀਨੋ ਵਿਖੇ ਉੱਘੇ ਬਿਜਨਸਮੈਨ ਸੁਖਵਿੰਦਰ ਸਿੰਘ ਗੋਬਿੰਦਪੁਰੀ, ਜੋ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ, ਨੇ ਹਰਕੀਰਤ ਇੰਟਰਪ੍ਰਾਇਜਜ ਦੇ ਨਾਮ ਹੇਠ ਏਸ਼ੀਅਨ ਮਿੰਨੀ ਮਾਰਕੀਟ ਖੋਲ੍ਹ ਕੇ ਜਿੱਥੇ ਸਨਚੀਨੋ ਹਲਕੇ ਦੇ ਭਾਰਤੀਆਂ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਉਨ੍ਹਾਂ ਸੁਚੱਜੇ ਢੰਗ ਨਾਲ ਆਪਣੇ ਵਪਾਰ ਨੂੰ ਅੱਗੇ ਵਧਾਉਂਦਿਆਂ ਨਵਾਂ ਮੀਲ ਪੱਥਰ ਰੱਖਿਆ ਹੈ। ਜਿਸ ਲਈ ਸੁਖਵਿੰਦਰ ਸਿੰਘ ਗੋਬਿੰਦਪੁਰੀ ਦਾ ਸਾਰਾ ਪਰਿਵਾਰ ਵਧਾਈ ਦਾ ਪਾਤਰ ਹੈ।
ਇੱਥੇ ਏਸ਼ੀਅਨ ਸਮਾਨ ਤੋਂ ਇਲਾਵਾ ਡਾਕੂਮੈਂਟਸ ਨਾਲ ਸਬੰਧਿਤ ਸਾਰੇ ਕੰਮ ਵੀ ਕੀਤੇ ਜਾਂਦੇ ਹਨ। ਜਿਕਰਯੋਗ ਹੈ ਕਿ ਏਸ਼ੀਅਨ ਮਾਰਕੀਟ ਦਾ ਉਦਘਾਟਨ ਸੋਨਚੀਨੋ ਦੇ ਸਿੰਦਾਕੋ ਗਾਬਰੀਏਲੇ ਗਾਲੀਨਾ ਨੇ ਰਿਬਨ ਕੱਟ ਕੇ ਕੀਤਾ।
