in

ਸਰਦਾਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਲੜਕੀਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ

ਸਿੱਖ ਫੁਲਵਾੜੀ ਵਿਕਾਸ ਕੇਂਦਰ ਡਾਲਾ ਮੋਗਾ ਵੱਲੋਂ ਪਹਿਲਾਂ ਲੜਕੀਆਂ ਦਾ ਗੱਤਕਾ ਕੱਪ ਬਾਬਾ ਜਸਵਿੰਦਰ ਸਿੰਘ ਵੱਲੋਂ ਕਰਵਾਇਆ ਗਿਆ ਸੀ.
ਸਰਦਾਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਪਿੰਡ ਭੁੱਚੋਂ ਖ਼ੁਰਦ ਦੀ ਲੜਕੀਆਂ ਦੀ ਟੀਮ ਵੱਲੋਂ ਦੂਸਰਾ ਸਥਾਨ ਹਾਸਲ ਕੀਤਾ.

ਸਿੱਖ ਫੁਲਵਾੜੀ ਵਿਕਾਸ ਕੇਂਦਰ ਡਾਲਾ ਜਿਲ੍ਹਾਂ ਮੋਗਾ ਵਿਖੇ ਕਰਵਾਏ ਲੜਕੀਆਂ ਦੇ ਗੱਤਕੇ ਕੱਪ ਵਿਚ ਪੂਰੇ ਪੰਜਾਬ ਵਿਚੋਂ 8 ਟੀਮਾਂ ਨੇ ਭਾਗ ਲਿਆ। ਇਸ ਮੌਕੇ ਸਰਦਾਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਪਿੰਡ ਭੁੱਚੋਂ ਖ਼ੁਰਦ ਦੀ ਲੜਕੀਆਂ ਦੀ ਟੀਮ ਵੱਲੋਂ ਦੂਸਰਾ ਸਥਾਨ ਹਾਸਲ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਜਸਕਰਨ ਸਿੰਘ ਖਾਲਸਾ ਨੇ ਦੱਸਿਆ ਕਿ ਸਿੱਖ ਫੁਲਵਾੜੀ ਵਿਕਾਸ ਕੇਂਦਰ ਡਾਲਾ ਮੋਗਾ ਵੱਲੋਂ ਪਹਿਲਾਂ ਲੜਕੀਆਂ ਦਾ ਗੱਤਕਾ ਕੱਪ ਬਾਬਾ ਜਸਵਿੰਦਰ ਸਿੰਘ ਵੱਲੋਂ ਕਰਵਾਇਆ ਗਿਆ ਸੀ। ਜਿਸ ਵਿਚ ਪੰਜਾਬ ਲੇਵਲ ਦੀਆ ਲੜਕੀਆਂ ਦੀਆ 8 ਟੀਮਾਂ ਨੇ ਭਾਗ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਟੇਜ ਉਪਰ  ਕੋਰੀਓਗ੍ਰਾਫੀ ਦੇ ਨਾਟਕ ਖੇਡੇ ਗਏ, ਜੋਂ ਕਿ ਸਮਾਜ ਨੂੰ ਚੰਗੀ ਸੇਧ ਦਿੰਦੇ ਹੋਏ ਭਰੂਣ ਹੱਤਿਆ ਨੂੰ ਰੋਕਣ ਤੇ ਬਣਾਏ ਗਏ ਸਨ। ਜਸਕਰਨ ਸਿੰਘ ਖਾਲਸਾ ਨੇ ਦੱਸਿਆ ਕਿ ਉਹਨਾ ਵੱਲੋਂ ਹਰ ਰੋਜ ਲੜਕੀਆਂ ਨੂੰ ਗੱਤਕੇ ਦੀ ਟਰੈਨਿੰਗ ਦਿੱਤੀ ਜਾਦੀ ਹੈ। ਅੱਜ ਉਨ੍ਹਾਂ ਨੇ ਪੰਜਾਬ ਲੇਵਲ ਤੇ ਦੂਜਾ ਸਥਾਨ ਹਾਸਲ ਕੀਤਾ ਹੈ। ਜਿਸ ਨਾਲ ਪਿੰਡ ਭੁੱਚੋਂ ਖ਼ੁਰਦ ਬਠਿੰਡਾ ਜਿਲ੍ਹਾਂ ਦਾ ਨਾਮ ਰੋਸ਼ਨ ਕੀਤਾ। ਇਸ ਦਾ ਸਿਹਰਾ ਪਰਮਿੰਦਰ ਸਿੰਘ ਗਿੱਲ ਕਲਾਂ ਅਤੇ ਗੁਰਪਿਆਰ ਸਿੰਘ ਜੱਜ ਦੇ ਸਿਰ ਆਉਦਾ ਹੈ। ਭਾਈ ਜਸਕਰਨ ਸਿੰਘ ਖਾਲਸਾ ਨੇ ਦੱਸਿਆ ਕਿ ਪਿੰਡ ਡਾਲਾ ਜਿਲ੍ਹਾਂ ਮੋਗਾ ਵੱਲੋਂ ਕਰਵਾਏ ਗਏ ਲੜਕੀਆਂ ਦੇ ਗੱਤਕਾ ਕੱਪ ਬਹੁਤ ਹੀ ਸਲਾਘਾ ਯੋਗ ਕੰਮ ਹਨ। ਇਸ ਨਾਲ ਲੜਕੀਆਂ ਵਿਚ ਹੋਸਲਾ ਵੱਧਦਾ ਹੈ। ਕਿ ਉਹ ਆਪਣੇ ਦੇਸ ਦਾ ਨਾਮ ਰੋਸ਼ਨ ਕਰ ਸਕਣ।

ਮਿਲਾਨ : ਜਾਅਲੀ ਵਸੀਅਤਾਂ ਬਨਾਉਣ ਵਾਲੇ ਗਿਰੋਹ ਦਾ ਪਰਦਾਫਾਸ਼

ਭਾਈ ਰਣਜੀਤ ਸਿੰਘ ਭੰਗੂ ਦਾ ਧਾਰਮਿਕ ਸ਼ਬਦ ‘ਸੀਸ ਦਾਸ ਦਾ ਕੱਟ ਕੇ’ ਰਿਲੀਜ