
ਜੁਰਮਾਨਾ ਕਰ ਕੇ ਪੁਲਿਸ ਨੇ ਬਿਲਕੁਲ ਬੇਲੋੜਾ ਕੰਮ ਕੀਤਾ
ਸਰਦੇਨੀਆ (ਇਟਲੀ) 01 ਜੁਲਾਈ (ਪਅ) – ਸਰਦੇਨੀਆ ਵਿਖੇ ਇਕ ਇਟਾਲੀਅਨ ਟੂਰਿਸਟ ਨੂੰ ਕਾਰ ਦਾ ਖੁੱਲ੍ਹਾ ਰੱਖਣ ‘ਤੇ ਇਟਾਲੀਅਨ ਪੁਲਿਸ ਵੱਲੋਂ ਜੁਰਮਾਨਾ ਕੀਤਾ ਗਿਆ। ਪੁਲਿਸ ਅਨੁਸਾਰ ਅਜਿਹਾ ਇਸ ਲਈ ਕੀਤਾ ਗਿਆ, ਕਿਉਂਕਿ ਸੈਲਾਨੀ ਦੀ ਇਸ ਹਰਕਤ ਨੇ ਚੋਰ ਨੂੰ ਚੋਰੀ ਕਰਨ ਦਾ ਸੱਦਾ ਦਿੱਤਾ। ਇਸ ਦੇ ਸਬੰਧ ਵਿਚ ਸੈਲਾਨੀ ਨੇ ਨਿਰਾਸ਼ਾ ਪ੍ਰਗਟਾਉਂਦੇ ਹੋਏ ਕਿਹਾ ਕਿ, ਇਕ ਤਾਂ ਮੈਨੂੰ ਚੋਰੀ ਕਾਰਨ ਹੋਏ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਉਲਟਾ ਮੈਨੂੰ ਹੀ ਜੁਰਮਾਨਾ ਕਰ ਕੇ ਪੁਲਿਸ ਨੇ ਬਿਲਕੁਲ ਬੇਲੋੜਾ ਕੰਮ ਕੀਤਾ ਹੈ।