in

ਸਲੈਰਨੋ ਤੀਆਂ ਦੇ ਮੇਲੇ ‘ਚ ਪੰਜਾਬਣਾਂ ਨੇ ਬੰਨਿਆ ਰੰਗ!

ਸਲੈਰਨੋ (ਇਟਲੀ) (ਸਾਬੀ ਚੀਨੀਆਂ) – ਦੱਖਣੀ ਇਟਲੀ ਦੇ ਸ਼ਹਿਰ ਏਬੋਲੀ ‘ਚ ਪੰਜਾਬੀ ਮੁਟਿਆਰਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਤੀਆਂ ਦਾ ਮੇਲਾ ਕਰਵਾਇਆ ਗਿਆ. ਇਸ ਮੌਕੇ ਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਅੰਗ ਗਿੱਧੇ ਦੀ ਵਿਲੱਖਣ ਪੇਸ਼ਕਾਰੀ ਦੇਖਣ ਨੂੰ ਮਿਲੀ। ਮੁਟਿਆਰਾਂ ਨੇ ਵੰਨ-ਸੁਵੰਨੀਆਂ ਬੋਲੀਆਂ ਦੇ ਨਾਲ਼ ਖੂਬ ਰੰਗ ਬੰਨਿਦਿਆਂ ਗਿੱਧੇ ਤੇ ਲੋਕ ਬੋਲੀਆਂ ਨਾਲ ਬੱਲੇ ਬੱਲੇ ਕਰਵਾ ਦਿੱਤੀ। ਇਸ ਮੌਕੇ ਕੋਰਓਗਰਾਫੀ ਦੇ ਕਰਵਾਏ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੀਆਂ ਮੁਟਿਆਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ.
ਪੀ ਬੀ ਕੇ ਪਤੈਂਨਤੇ ਅਤੇ ਮੈਂਗੜਾ ਪਰਿਵਾਰ ਦੇ ਸਹਿਯੋਗ ਨਾਲ ਕਰਵਾਏ ਮੇਲੇ ਨੂੰ ਆਉਂਦੇ ਸਮੇਂ ਲਈ ਯਾਦਾਂ ‘ਚ ਸੰਭਾਲ ਕੇ ਰੱਖਿਆ ਜਾਵੇਗਾ। ਇਸ ਮੌਕੇ ਖੁਸ਼ੀ ਵਿਚ ਖੀਵੀਆਂ ਹੋਈਆਂ ਮੁਟਿਆਰਾਂ ਨੇ ਆਖਿਆ ਕਿ, ਵਿਦੇਸ਼ਾਂ ਵਿਚ ਅਜਿਹੇ ਪ੍ਰੋਗਰਾਮ ਉਲੀਕਣੇ ਮੁਸ਼ਕਿਲ ਹੁੰਦੇ ਹਨ, ਪਰ ਸਭ ਵੱਲੋਂ ਦਿੱਤੇ ਸਹਿਯੋਗ ਲਈ ਦਿਲੋਂ ਧੰਨਵਾਦੀ ਹਨ.

ਲਾਤੀਨਾ: ਸੁਮਲ ਜਗਸ਼ੀਰ ਦੇ ਕਤਲ ਦੇ ਦੋਸ਼ੀ, 133 ਸਾਲ ਦੀ ਸਜ਼ਾ

ਕੁਲਤੂਰਾ ਸਿੱਖ ਇਟਲੀ ਦੇ ਸਹਿਯੋਗ ਨਾਲ ਬੱਚਿਆਂ ਦੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ