ਪੰਜਾਬ ਵਿਚ ਵਪਾਰ ਅਤੇ ਉਦਯੋਗ ਸਿਖ਼ਰਾਂ ਛੂਹ ਰਿਹਾ ਹੈ
ਪੰਜਾਬ ਦੇ ਲੋਕਾਂ ਨੂੰ ਅਹਿਸਾਸ ਹੈ ਕਿ ਹਿੰਸਾ ਦੀ ਰਾਹ ‘ਤੇ ਚੱਲਣ ਨਾਲ ਪੰਜਾਬ ਦੀ ਤਰੱਕੀ ਨੂੰ ਢਾਹ ਲੱਗੇਗੀ। ਪੰਜਾਬੀਆਂ ਦੇ ਸੁਪਨੇ ਚਕਨਾਚੂਰ ਹੋ ਜਾਣਗੇ ਅਤੇ ਪੰਜਾਬ ਦੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੀ ਨਹੀਂ, ਸਗੋਂ ਠੱਪ ਹੋ ਸਕਦਾ ਹੈ। ਸਿਆਸੀ ਅਤੇ ਨਿੱਜੀ ਸਵਾਰਥ ਦੀ ਪੂਰਤੀ ਲਈ ਛੋਟੀਆਂ ਛੋਟੀਆਂ ਜਥੇਬੰਦੀਆਂ ਵਿਚ ਵੰਡੇ ਵਿਦੇਸ਼ਾਂ ਵਿਚ ਬੈਠੇ ਪੰਜਾਬ ਨੂੰ ਆਪਣੀ ਥਾਪ ‘ਤੇ ਚਲਾਉਣ ਵਾਲੇ ਅੱਜ ਦੇ ਪੰਜਾਬ ਦੀ ਤਰੱਕੀ ਤੋਂ ਕੋਹਾਂ ਦੂਰ ਹਨ। ਅਜਿਹੀਆਂ ਸੰਸਥਾਵਾਂ ਵੱਲੋਂ ਪੰਜਾਬ ਦੀ ਤਰੱਕੀ ਵਿਚ ਯੋਗਦਾਨ ਪਾਉਣ ਦੀ ਬਜਾਇ ਪੰਜਾਬੀਅਤ ਦੀ ਵਿਚਾਰਧਾਰਾ ਨੂੰ ਫਿਰਕੂਪ੍ਰਸਤੀ ਦਾ ਘੁਣ ਲਗਾ ਰਹੇ ਹਨ। ਰੋਜ਼ਗਾਰ ਉਤਪੱਤੀ ਅਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਬੇਰੋਜ਼ਗਾਰ ਨੌਜਵਾਨ ਹੁਣ ਰੋਜ਼ਗਾਰ/ਸਵੈ ਰੋਜ਼ਗਾਰ ਲਈ ਘਰ ਬੈਠੇ ਹੀ ਬਹੁਤ ਸਾਰੀਆ ਸਕੀਮਾਂ ਦਾ ਫਾਈਦਾ ਚੁੱਕ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਬਿਊਰੋ ਵੱਲੋ ਈ-ਸਵੈ ਰੋਜ਼ਗਾਰ ਲੋਨ ਸੁਵਿਧਾ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਤਹਿਤ ਪ੍ਰਾਰਥੀ ਆਪਣੇ ਘਰ ਤੋਂ ਹੀ ਸਵੈ-ਰੋਜ਼ਗਾਰ ਲੋਨ ਲਈ ਅਪਲਾਈ ਕਰ ਸਕਦਾ ਹੈ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਪਬਲਿਕ ਡੀਲਿੰਗ ਬੰਦ ਹੋ ਜਾਣ ਕਰਕੇ ਕਈ ਲੋੜਵੰਦ ਪ੍ਰਾਰਥੀ ਰੋਜ਼ਗਾਰ ਨਾਲ ਸਬੰਧੰਤ ਸਕੀਮਾਂ ਦਾ ਲਾਹਾ ਲੈਣ ਤੋ ਵਾਂਝੇ ਰਹਿ ਗਏ ਹਨ, ਸੋ ਇਸ ਲਈ ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਈ-ਸਵੈ ਰੋਜ਼ਗਾਰ ਲੋਨ ਸੁਵਿਧਾ ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਦਿਆਰਥੀਆਂ ਤੇ ਬੇ-ਰੋਜ਼ਗਾਰ ਨੌਜਵਾਨਾਂ ਨੂੰ ਹੋਰਨਾਂ ਆਨਲਾਈਨ ਸੇਵਾਵਾਂ ਦੇ ਨਾਲ ਨਾਲ ਹੁਣ ਸਵੈ-ਰੋਜ਼ਗਾਰ ਸਬੰਧੀ ਲੋਨ ਨੂੰ ਘਰ ਤੋ ਹੀ ਅਪਲਾਈ ਕਰਨ ਦੀ ਸੁਵਿਧਾ ਵੀ ਦੇ ਰਿਹਾ ਹੈ ਜਿਸਦਾ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਬਹੁਤ ਲਾਹਾ ਪ੍ਰਾਪਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਲਈ ਪ੍ਰਾਰਥੀਆਂ ਨੂੰ ਨਿੱਜੀ ਤੌਰ ਉੱਤੇ ਕਿਸੇ ਦਫ਼ਤਰ ਜਾਣ ਦੀ ਲੋੜ ਨਹੀਂ, ਪ੍ਰਾਰਥੀ ਘਰ ਬੈੈਠੇ ਇੰਟਰਨੈੱਟ ਦੀ ਮਦਦ ਨਾਲ ਈ-ਫਾਰਮ ਭਰ ਸਕਦੇ ਹਨ। ਇਹ ਬਹੁਤ ਹੀ ਸੋਖੇ ਤਰੀਕੇ ਨਾਲ ਭਰਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਾਰਥੀ https://docs.google.com/forms/d/1afE5j401mE9brKuKUWEI_Dg-pQA9_xDcN7D821EBjfo/edit ਵਿੱਚ ਆਪਣਾ ਨਾਮ, ਪਤਾ, ਯੋਗਤਾ ਅਤੇ ਜਿਸ ਕੰਮ ਲਈ ਲੋਨ ਲੈਣਾ ਹੈ ਆਦਿ ਦੀ ਜਾਣਕਾਰੀ ਮੁਹੱਈਆ ਕਰਵਾ ਕੇ ਲੋਨ ਅਪਲਾਈ ਕਰ ਸਕਦੇ ਹਨ। ਇਹ ਅਰਜ਼ੀ ਸਿੱਧੀ ਰੋਜ਼ਗਾਰ ਦਫ਼ਤਰ ਕੋਲ ਚਲੀ ਜਾਵੇਗੀ ਅਤੇ ਸੋਧ ਕਰਨ ਤੋ ਬਾਅਦ ਇਹ ਅਰਜ਼ੀਆ ਸਬੰਧਤ ਵਿਭਾਗਾਂ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ, ਪਹਿਲਾ ਵੀ ਬਿਊਰੋ ਵੱਲੋਂ ਆਨ-ਲਾਇਨ ਕਾਊਸਲਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸਦਾ ਲਾਹਾ ਸੈਕੜੇ ਨੌਜਵਾਨਾਂ ਵੱਲੋ ਲਿਆ ਜਾ ਰਿਹਾ ਹੈ। ਈ-ਸਵੈ ਰੋਜ਼ਗਾਰ ਲੋਨ ਵੀ ਪ੍ਰਾਰਥੀਆ ਲਈ ਬਹੁਤ ਮਦਦਗਾਰ ਸਾਬਤ ਹੋ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਆਉਦੀ ਹੈ ਤਾਂ ਉਹ ਸਹਾਇਤਾ ਨੰਬਰ 89060-22220 ਅਤੇ ਈ-ਮੇਲ ਆਈ.ਡੀ.helplinedbeefazilka@gmail.com ਨਾਲ ਸੰਪਰਕ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ।