in

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸੰਬਧੀ ਹੋਇਆ ਸਮਾਗਮ

ਰੋਮ (ਕੈਂਥ) – ਸਿੱਖ ਧਰਮ ਦੇ 9ਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਿਹਨਾਂ ਦੀ 400 ਸਾਲਾਂ ਪ੍ਰਕਾਸ਼ ਪੁਰਬ ਸ਼ਤਾਬਦੀ  ਦੁਨੀਆਂ ਭਰ ਵਿੱਚ ਸਿੱਖ ਸੰਗਤ ਵੱਲੋਂ ਬਹੁਤ ਹੀ ਉਤਸ਼ਾਹ ਪੂਰਵਕ  ਮਨਾਈ ਜਾ ਰਹੀ  ਹੈ। ਉੱਥੇ ਹੀ ਇਟਲੀ ਦੇ ਵਿਚ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸਨਜੋਕਮੋ  ਵਿਖੇ ਇਟਲੀ ਦੀ ਸਿੱਖ  ਜੱਥੇਬੰਦੀ  ਕਲਤੂਰਾ ਸਿੱਖ ਇਟਲੀ ਵੱਲੋਂ   ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਪ੍ਰਕਾਸ਼ ਪੂਰਬ ਦਿਹਾਡ਼ਾ ਬਡ਼ੀ ਹੀ ਸ਼ਰਧਾ ਨਾਲ ਮਨਾਇਆ, ਜਿਸ ਵਿੱਚ ਪੰਥ ਦੇ ਪ੍ਰਸਿੱਧ ਪ੍ਰਚਾਰਕ ਭਾਈ ਰਜਿੰਦਰ ਸਿੰਘ ਪਟਿਆਲ਼ੇ ਵਾਲੇ ਸੰਗਤਾਂ ਨੂੰ ਵਿਸਥਾਰਪੂਰਵਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਫ਼ਲਸਫ਼ੇ ਤੋਂ ਜਾਣੂ ਕਰਵਾਇਆ ਅਤੇ ਨਾਲ ਹੀ ਪੂਰੀ  ਦੁਨੀਆਂ ਵਿੱਚ ਵੱਸਦੀ ਸਿੱਖ ਸੰਗਤ ਨੂੰ ਗੁਰੂ ਜੀ ਦੁਆਰਾ ਦਰਸਾਏ ਮਾਰਗ ਤੇ ਚੱਲਣ ਲਈ ਵੀ ਪ੍ਰੇਰਿਤ ਕੀਤਾ। ਇਸ ਸਮਾਗਮ ਵਿੱਚ ਕਲਤੂਰਾ ਸਿੱਖ ਦੇ  ਸੇਵਾਦਾਰਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਪੂਰੀ ਦੁਨੀਆਂ ਵਿੱਚ ਇੱਕ ਵਿਲੱਖਣ ਮਿਸਾਲ ਹੈ ਜਿਸ ਵਿੱਚ  ਗੁਰੂ ਸਾਹਿਬ ਨੇ ਹਿੰਦੂ ਧਰਮ  ਦੇ ਤਿਲਕ ਤੇ ਜੰਜੂ ਦੀ ਰੱਖਿਆ ਹਿੱਤ ਆਪਣਾ ਸੀਸ ਨਿਛਾਵਰ ਕਰਕੇ ਜਾਲਿਮ ਦੇ ਜਬਰ ਖ਼ਿਲਾਫ਼ ਬਗ਼ਾਵਤ ਕੀਤੀ।ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੰਨ ਸ੍ਰੀ ਗੁਰੂ ਗ੍ਰੰਥ ਵਿੱਚ ਦਰਜ ਬਾਣੀ ਸਾਨੂੰ ਗੁਰੂ ਨੂੰ ਆਪਾਂ ਸਮਰਪਿਤ ਕਰਨ ਲਈ ਜਿੱਥੇ ਪ੍ਰੇਰਦੀ ਹੈ ਉੱਥੇ ਗੁਰੂ ਸਾਹਿਬ ਉਪੱਰ ਪੂਰਨ ਵਿਸ਼ਵਾਸੀ ਹੋਣ ਦਾ ਸਬਕ ਦਿੰਦੀ ਹੈ।ਇਸ ਮੌਕੇ ਪ੍ਰਬੰਧਕਾਂ ਵੱਲੋ ਸੇਵਾਦਾਰਾਂ ਦਾ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਸਨਮਾਨ ਵੀ ਕੀਤਾ ਗਿਆ।

ਇਟਲੀ ਨੇ ਅੰਮ੍ਰਿਤਸਰ ਤੋਂ ਬੈਰਗਾਮੋ ਯਾਤਰੀਆਂ ਨੂੰ ਰੱਖਿਆ ਇਕਾਂਤਵਾਸ ਵਿਚ

ਇਟਲੀ : ਹੁਣ ਮੱਧਮ-ਜੋਖਮ ਵਾਲਾ ਪੀਲਾ ਜ਼ੋਨ