in

ਸਿਹਤ ਸਮੱਸਿਆਵਾਂ ਕਾਰਨ ਇਟਲੀ ਵਿਚ ਫਸੇ? ਇਲਾਜ ਲਈ ਅਸਥਾਈ ਪਰਮਿਟ ਕਿਵੇਂ ਪ੍ਰਾਪਤ ਕਰਨ?

ਵਿਦੇਸ਼ੀ, ਜੋ ਵਿਸ਼ੇਸ਼ ਤੌਰ ‘ਤੇ ਸਿਹਤ ਦੀ ਗੰਭੀਰ ਸਥਿਤੀ ਵਿੱਚ ਹਨ ਅਤੇ ਜਿਨ੍ਹਾਂ ਦੇ ਲਈ ਮੂਲ  ਦੇਸ਼ ਵਾਪਸ ਪਰਤਣਾ ਇੱਕ ਗੰਭੀਰ ਸਿਹਤ ਜੋਖਮ ਹੈ, ਨੂੰ ਕਾਨੂੰਨ (ਆਰਟੀਕਲ 19 ਪੈਰ੍ਹਾ 286/1998) ਅਨੁਸਾਰ ਦੇਸ਼ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਇਸ ਸਥਿਤੀ ਵਿੱਚ, ਡਾਕਟਰੀ ਇਲਾਜ ਲਈ ਰਿਹਾਇਸ਼ੀ ਪਰਮਿਟ ਲਈ ਅਰਜ਼ੀ ਦੇਣੀ ਸੰਭਵ ਹੈ। ਦਰਖਾਸਤ ਸਿੱਧੇ ਤੌਰ ‘ਤੇ ਪੁਲਿਸ ਹੈੱਡਕੁਆਟਰ ਵਿਖੇ ਦਾਇਰ ਕੀਤੀ ਜਾਏਗੀ ਅਤੇ ਡਾਕਟਰੀ ਸਰਟੀਫਿਕੇਟ ਜਮ੍ਹਾ ਕਰਾਉਣ ਦੀ ਲੋੜ ਪਵੇਗੀ, ਜੋ (ਇੱਕ ਸਰਕਾਰੀ ਹਸਪਤਾਲ ਜਾਂ ਰਾਸ਼ਟਰੀ ਸਿਹਤ ਪ੍ਰਣਾਲੀ ਦੁਆਰਾ ਪ੍ਰਾਈਵੇਟ ਹਸਪਤਾਲ ਦੁਆਰਾ ਜਾਰੀ ਕੀਤਾ ਜਾਂਦਾ ਹੈ) ਜੋ ਇਹ ਸਥਿਤੀ ਦੱਸਦਾ ਹੋਵੇ ਕਿ:
ਡਾਕਟਰੀ ਜਾਂਚ ਅਤੇ ਬਿਮਾਰੀ ਦੀ ਕਿਸਮ;
ਬਿਮਾਰੀ ਖਾਸ ਤੌਰ ‘ਤੇ ਗੰਭੀਰ ਹੈ;
ਬਿਨੇਕਾਰ ਦੇ ਦੇਸ਼ ਵਿਚ ਡਾਕਟਰੀ ਇਲਾਜ ਨਹੀਂ ਕੀਤਾ ਜਾ ਸਕਦਾ ਜਾਂ ਇਹ ਕਿ ਮੂਲ ਦੇਸ਼ ਵਾਪਸ ਆਉਣਾ ਬਿਨੇਕਾਰ ਦੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ;
ਇਲਾਜ ਅਤੇ ਹਸਪਤਾਲ ਵਿੱਚ ਦਾਖਲ ਹੋਣ ਦੀ ਸਮਾਂ ਸੀਮਾ।
ਜਿਕਰਯੋਗ ਹੈ ਕਿ ਇਸ ਸਬੰਧੀ ਪਰਮਿਟ ਵੱਧ ਤੋਂ ਵੱਧ ਇੱਕ ਸਾਲ ਲਈ ਜਾਰੀ ਕੀਤਾ ਜਾਂਦਾ ਹੈ ਅਤੇ ਜੇ ਸਿਹਤ ਦੀਆਂ ਸਥਿਤੀਆਂ ਲਾਗੂ ਰਹਿੰਦੀਆਂ ਹਨ ਤਾਂ ਇਹ ਨਵੀਨੀਕਰਣਯੋਗ ਹੈ।

– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਧਾਲੀਵਾਲ

ਗਿੱਲ ਪਰਿਵਾਰ ਨੇ ਮਹਾਂਮਾਰੀ ਤੋਂ ਪ੍ਰਭਾਵਿਤ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਕੋਰੋਨਾ ਵਾਇਰਸ : ਲਗਾਤਾਰ ਲੋਕਾਂ ਦੀ ਮਦਦ ਕਰ ਰਹੀ ਹੈ ਪ੍ਰਿਅੰਕਾ ਚੋਪੜਾ