in

ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਨੇ ਇਟਲੀ ਦੇ ਹਸਪਤਾਲਾਂ ਨੂੰ ਦਿੱਤੀ 55,000 ਯੂਰੋ ਦੀ ਮਦਦ

ਸ: ਸੁਰਿੰਦਰ ਸਿੰਘ ਪੰਡੋਰੀ ਅਤੇ ਸ: ਰਵਿੰਦਰਜੀਤ ਸਿੰਘ ਬੱਸੀ

ਇਟਲੀ ਵੱਸਦੇ ਸਮੂਹ ਭਾਰਤੀ ਭਾਈਚਾਰੇ ਦੇ ਲੋਕਾਂ ਲਈ ਮਾਣ ਵਾਲੀ ਗੱਲ!

ਰੋਮ (ਇਟਲੀ) 14 ਮਈ (ਗੁਰਸ਼ਰਨ ਸਿੰਘ ਸੋਨੀ) – ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਪੈਰ ਪਸਾਰੇ ਹੋਏ ਹਨ, ਹੁਣ ਤੱਕ ਇਸ ਮਹਾਂਮਾਰੀ ਕਾਰਨ ਪੂਰੀ ਦੁਨੀਆ ਵਿੱਚ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ਮਹਾਂਮਾਰੀ ਕਾਰਨ ਇਟਲੀ ਯੂਰਪ ਦਾ ਪਹਿਲਾ ਦੇਸ਼ ਮੁੱਖ ਕੇਂਦਰ ਬਣਿਆ ਸੀ। ਜਿੱਥੇ ਹੁਣ ਤੱਕ 222,104 ਲੋਕਾਂ ਨੂੰ ਇਸ ਭਿਆਨਕ ਬਿਮਾਰੀ ਨੇ ਆਪਣੀ ਲਪੇਟ ਵਿੱਚ ਲਿਆ ਹੈ, ਅਤੇ ਹੁਣ ਤੱਕ ਇਟਲੀ ਵਿੱਚ 31,106 ਮੌਤਾਂ ਵੀ ਹੋਈਆਂ ਹਨ। ਇਸ ਭਿਆਨਕ ਮਹਾਂਮਾਰੀ ਦੇ ਕਾਰਨ ਇਟਲੀ ਦੀ ਆਰਥਿਕਤਾ ਨੂੰ ਬਹੁਤ ਜ਼ਿਆਦਾ ਧੱਕਾ ਲੱਗਿਆ ਹੈ, ਭਾਵੇਂ ਇਟਲੀ ਦੀ ਸਰਕਾਰ ਵੱਲੋਂ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਟਲੀ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਣ ਲਈ ਹਰ ਇੱਕ ਹੱਥਕੰਡਾ ਅਪਣਾ ਰਹੀ ਹੈ। ਇਸ ਦੇ ਬਾਵਜੂਦ ਭਾਰਤੀ ਭਾਈਚਾਰਾ ਵੀ ਆਪਣੇ ਫ਼ਰਜ਼ਾਂ ਅਤੇ ਇਨਸਾਨੀਅਤ ਦੇ ਨਾਤੇ ਕਦੇ ਵੀ ਪਿੱਛੇ ਨਹੀਂ ਹਟਿਆ। ਜਿਸ ਦੀਆਂ ਮਿਸਾਲਾਂ ਆਏ ਦਿਨ ਇਟਲੀ ਵਿੱਚ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਦੇਖਣ ਨੂੰ ਮਿਲਦੀਆਂ ਹਨ। ਇਟਲੀ ਵਿੱਚ ਸਥਿਤ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ (ਰਜਿ:) ਅਤੇ ਸਮੂਹ ਇਟਲੀ ਵਿੱਚ ਵੱਸਦੇ ਭਾਰਤੀ ਭਾਈਚਾਰੇ ਅਤੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਇਟਲੀ ਦੇ ਨਾੱਰਦ ਵਿੱਚ ਸਥਿਤ ਪਾਪਾ ਜੋਵਾਨੀ 23 ਬੈਰਗਾਮੋ ਸ਼ਹਿਰ ਦੇ ਹਸਪਤਾਲ ਨੂੰ 40,000 ਯੂਰੋ ਦੀ ਆਰਥਿਕ ਮਦਦ ਵਜੋਂ ਅਤੇ ਮੈਡੀਕਲ ਸਮੱਗਰੀ ਲਈ ਸਹਾਇਤਾ ਵਜੋਂ ਦਿੱਤੇ ਹਨ। ਦੱਸਣਯੋਗ ਹੈ ਕਿ ਇਹ ਹਸਪਤਾਲ ਇਟਲੀ ਦੇ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਏਰੀਏ ਵਿੱਚ ਸਥਿਤ ਹੈ। ਦੂਜੇ ਪਾਸੇ ਇਸੇ ਲੜ੍ਹੀ ਤਹਿਤ ਇਟਲੀ ਦੀ ਰਾਜਧਾਨੀ ਰੋਮ ਵਿੱਚ ਸਥਿਤ ਕੰਲੋਬੋਸ ਜਿਮੈਲੀ ਹਸਪਤਾਲ ਨੂੰ 15,000 ਯੂਰੋ ਦੀ ਆਰਥਿਕ ਅਤੇ ਮੈਡੀਕਲ ਸਮੱਗਰੀ ਲਈ ਸਹਾਇਤਾ ਵਜੋਂ ਦਿੱਤੇ ਗਏ ਹਨ। ਪ੍ਰੈੱਸ ਨੂੰ ਇਹ ਜਾਣਕਾਰੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਸ: ਰਵਿੰਦਰਜੀਤ ਸਿੰਘ ਬੱਸੀ ਅਤੇ ਜਰਨਲ ਸਕੱਤਰ ਸ: ਸੁਰਿੰਦਰ ਸਿੰਘ ਪੰਡੋਰੀ ਨੇ ਸਾਂਝੀ ਕਰਦਿਆਂ ਦੱਸਿਆ ਕਿ, ਇਹ ਸਾਰੀ ਰਕਮ ਇਨਾਂ ਦੋਹਾਂ ਹਸਪਤਾਲਾ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਹਨ ਅਤੇ ਅਸੀਂ ਸਮੂਹ ਇਟਲੀ ਵਿੱਚ ਵੱਸਦੇ ਭਾਰਤੀ ਭਾਈਚਾਰੇ ਅਤੇ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰਾ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਅਸੀਂ ਸਮੂਹ ਭਾਰਤ ਵਾਸੀ ਇਟਲੀ ਦੇ ਇਸ ਦੁੱਖਦਾਈ ਸਮੇਂ ਵਿੱਚ ਇੱਕਜੁੱਟ ਹੋ ਕੇ ਇਹ ਉਪਰਾਲਾ ਕੀਤਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ, ਇਹ ਸਾਰੀ ਰਕਮ ਬਹੁਤ ਹੀ ਘੱਟ ਸਮੇਂ ਵਿੱਚ ਇਕੱਠੀ ਕਰ ਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਟ ਕੀਤੀ ਗਈ ਸੀ, ਅਤੇ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਦੂਜੇ ਪਾਸੇ ਇਟਲੀ ਦੇ ਦੋਵਾਂ ਹਸਪਤਾਲਾਂ ਦੇ ਪ੍ਰਬੰਧਕ ਮੁੱਖੀਆਂ ਵੱਲੋਂ ਸਮੂਹ ਭਾਰਤੀ ਭਾਈਚਾਰਾ ਦਾ ਖਾਸ ਕਰਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ, ਭਾਰਤੀ ਭਾਈਚਾਰੇ ਵੱਲੋਂ ਇਟਲੀ ਦੇ ਇਸ ਮਾੜੇ ਸਮੇਂ ਵਿੱਚ ਮੌਢੇ ਨਾਲ ਮੋਢਾ ਜੋੜ੍ਹ ਕੇ ਲੋੜਵੰਦਾਂ ਦੀ ਸਹਾਇਤਾ ਕਰਨਾ ਸਾਡੇ ਲਈ ਵੀ ਮਾਣ ਵਾਲੀ ਗੱਲ ਹੈ ਅਤੇ ਸਦਾ ਰਿਣੀ ਰਹਾਂਗੇ!

ਇਟਾਲੀਅਨ ਨਾਗਰਿਕਤਾ : “ਕੂਰਾ ਇਤਾਲੀਆ” ਨਾਲ ਹੋਣ ਵਾਲੇ ਬਦਲਾਅ

ਜਨਮ ਦਿਨ ਮੁਬਾਰਕ!