
ਮਿਲਾਨ (ਇਟਲੀ) 19 ਫਰਵਰੀ (ਸਾਬੀ ਚੀਨੀਆਂ) – ਧੀਆਂ ਅਤੇ ਪੁੱਤਰਾਂ ਵਿਚ ਕੋਈ ਅੰਤਰ ਨਹੀਂ ਰਹਿ ਗਿਆ, ਧੀਆਂ ਵੀ ਹਰ ਦੁੱਖ ਸੁੱਖ ਵਿਚ ਮਾਪਿਆਂ ਦੇ ਬਰਾਬਰ ਸ਼ਰੀਕ ਹੁੰਦੀਆ ਹਨ। ਸ਼ਾਇਦ ਇਸੇ ਲਈ ਮਾਪੇ ਧੀਆਂ ਨੂੰ ਪੁੱਤਰਾਂ ਦੀ ਤਰ੍ਹਾਂ ਲਾਡ ਲਡਾਉਦੇਂ ਹਨ। ਇਸ ਕਥਨ ਨੂੰ ਸੱਚ ਕਰ ਵਿਖਾਇਆ ਹੈ ਇਟਲੀ ਰਹਿੰਦੇ ਸਿੱਧੂ ਪਰਿਵਾਰ ਨੇ ਜਿਨ੍ਹਾਂ ਆਪਣੀ ਨੰਨ੍ਹੀ ਧੀ ਰਾਣੀ ਸੀਰਤ ਸਿੱਧੂ ਦਾ ਜਨਮ ਦਿਨ ਬੜੇ ਚਾਵਾਂ ਤੇ ਰੀਝਾਂ ਨਾਲ ਮਨਾਇਆ। ਇਸ ਖੁਸ਼ੀ ਦੇ ਮੌਕੇ ਸਿੱਧੂ ਪਰਿਵਾਰ ਨੂੰ ਮੁਬਾਰਕਬਾਦ ਦੇਣ ਵਾਲਿਆ ਵਿਚ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ ਦੇ ਉੱਘੇ ਆਗੂ ਗੁਰਮਨਦੀਪ ਸਿੰਘ ਪੰਨੂੰ, ਅਮਰਜੀਤ ਸਿੰਘ ਸਿੱਧਵਾਂ ਦੋਨਾ, ਸ਼ਰਨਜੀਤ ਕੌਰ, ਸੋਨੋ ਸਿੱਧੂ, ਕੁਲਵਿੰਦਰ ਕੌਰ, ਜਸਪ੍ਰੀਤ, ਕਿਰਨ ਕੌਰ, ਏਕਮ ਸਿੱਧੂ, ਅਮਨਦੀਪ ਮੰਡ ਤੇ ਕਿਰਨਦੀਪ ਮੰਡ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਜਿਨ੍ਹਾਂ ਵੱਲੋਂ ਇਸ ਖੁਸ਼ੀ ਦੇ ਮੌਕੇ ਸੀਰਤ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ।
