ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨੇ ਵਿਵਾਦਿਤ ਗਾਣੇ ਪਿੱਛੇ ਮਾਫੀ ਮੰਗ ਲਈ ਹੈ। ਮੂਸੇਵਾਲ ਨੇ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਕਿਹਾ ਕਿ ਗਾਣਾ ਲਿਖਣ ਪਿੱਛੇ ਮੇਰਾ ਮਤਲਬ ਕੁੱਝ ਹੋਰ ਸੀ ਪਰ ਗਲਤ ਤਰੀਕੇ ਨਾਲ ਗੱਲ ਜੁੜ ਗਈ। ਉਨ੍ਹਾਂ ਕਿਹਾ ਕਿ, ਜੇ ਮੈਂ ਗਲਤ ਕੀਤਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਮਾਫੀ ਮੰਗਦਾ ਹਾਂ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਜੇ ਤੁਹਾਨੂੰ ਕੋਈ ਇਤਰਾਜ ਲੱਗਦਾ ਹੈ ਤਾਂ ਮੈਂ ਗਾਣੇ ਵਿੱਚੋਂ ਪੂਰਾ ਪੈਰਾ ਹੀ ਕੱਢ ਦੇਵਾਂਗਾ।
ਮੂਸੇਵਾਲਾ ਨੇ ਕਿਹਾ ਕਿ, ਮੈਨੂੰ ਇਸਦਾ ਬਿਲਕੁਲ ਅੰਦਾਜਾ ਨਹੀਂ ਸੀ ਇਸ ਦਾ ਕੋਈ ਨੈਗਟਿਵ ਮਤਲਬ ਨਿਕਲੇਗਾ ਤਾਂ ਕਿਸੇ ਦੀ ਭਾਵਨਾਵਾਂ ਨੁੰ ਠੇਸ ਪਹੁੰਚੇਗੀ। ਮੇਰੇ ਨਾਲ ਇਹ ਚੀਜਾਂ ਹੁੰਦੀਆਂ ਹੀ ਰਹਿੰਦੀਆਂ ਹਨ ਜੇ ਤਹਾਨੂੰ ਕਿਸੇ ਗੱਲ਼ ਦਾ ਬੁਰਾ ਲੱਗਿਆ ਤਾਂ ਮੈਂ ਇਸਨੂੰ ਹਟਾ ਦੇਵਾਂਗਾ। ਧਾਰਮਿਕ ਮਾਮਲਿਆਂ ਵਿੱਚ ਮੇਰੀ ਮਤ ਬਹੁਤ ਥੋੜੀ ਹੈ ਮੈਂ ਮਸਲੇ ਵਿੱਚ ਕਿਸੇ ਨਾਲ ਬਹਿਸ ਨਹੀਂ ਕਰਦਾ।
ਗਾਣੇ ਦੀ ਵਜ੍ਹਾ ਵਿਚ ਦੱਸਿਆ ਕਿ, ਗਾਣਾ ਲਿਖਣ ਪਿੱਛੇ ਸਿਰਫ ਇਹੀ ਮਨਸ਼ਾ ਸੀ ਇਹ ਗਾਣਾ ਇੱਕ ਅਜਿਹੀ ਕੁੜੀ ਦੀ ਪੇਸ਼ ਕਰਦਾ ਹੈ ਕਿ ਜਿਹੜੀ ਬਹੁਤ ਸੰਸਕਾਰੀ ਹੈ। ਜਿਹੜੀ ਕਹਿੰਦੀ ਹੈ ਕਿ ਰਾਹ ਵਿੱਚ ਜਾਂਦਿਆ ਆਸ਼ਕੀ ਨਹੀਂ ਕੀਤੀ ਯਾਨੀ ਕਿ ਕੋਈ ਗਲਤ ਕੰਮ ਨਹੀਂ ਕੀਤੇ। ਉਹ ਛੋਟੇ ਹੁੰਦੇ ਤੋਂ ਤਲਵਾਰ ਨਾਲ ਖੇਡਦੀ ਆਈ ਹੈ। ਬੈਸ਼ੱਕ ਹੋ ਅੱਜ ਮਾਡਰਨ ਹੈ ਪਰ ਉਹ ਸੰਸਕਾਰੀ ਹੈ ਤੇ ਲੋੜ ਪੈਣ ਤੇ ਭਾਈ ਭਾਗੋ ਵਾਂਗ ਤਲਵਾਰ ਵੀ ਚੁੱਕ ਸਕਦਾਂ ਹਾਂ..ਉਸਦਾ ਕਹਿਣ ਦਾ ਸਿਰਫ ਇੰਨਾ ਹੀ ਮਤਲਬ ਸੀ…
ਜ਼ਿਕਰਯੋਗ ਹੈ ਕਿ ਆਉਣ ਵਾਲੀ ਪੰਜਾਬੀ ਫਿਲਮ “ਅੜ੍ਹਬ ਮੁਟਿਆਰਾਂ” ਦੇ ਗਾਣੇ ਜੱਟੀ ਜਿਉਣੇ ਮੋੜ ਵਰਗੀ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦਾ ਲਿਖਿਆ ਤੇ ਗਾਇਆ ਇਹ ਗੀਤ ਆਪਣੇ ਬੋਲਾਂ ਨੂੰ ਲੈ ਕੇ ਵਿਵਾਦਾਂ ਚ ਘਿਰਦਾ ਨਜ਼ਰ ਆ ਰਿਹਾ ਹੈ. ਦਰਅਸਲ ਸਿੱਧੂ ਨੇ ਇਸ ਗੀਤ ਵਿਚ ਵਰਤੀ ਸ਼ਬਦਾਵਲੀ ਲੋਕਾਂ ਦੇ ਗਲੇ ਨਹੀਂ ਉਤਰ ਰਹੀ। ਗੀਤ ਦੇ ਸ਼ਬਦ ਨੇ…
ਆਸ਼ਕੀ ਨੀ ਕੀਤੀ …..ਰਾਹ ਜਾਂਦਿਆਂ ਦੇ ਨਾਲ
ਖੰਡਿਆਂ ਨਾਲ ਖੇਡੀ ….ਨਾ ਪਰਾਂਦਿਆਂ ਦੇ ਨਾਲ
ਮਾਈ ਭਾਗੋ ਜੇਹੀ ਆ …..ਤਸੀਰ ਮੁੰਡਿਆ
ਪਰੀਆਂ ਦੇ ਪੈਂਦੇ ਆ …..ਭੁਲੇਖੇ ਮੁੱਖ ਦੇ
ਜੱਟੀ ਜਿਉਣੇ ਮੌੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ…
ਇਸਦੇ ਵਿਰੋਧ ਵਿੱਚ ਸਿੱਖ ਜੱਥੇਬੰਦੀਆਂ ਨੇ ਸਿੱਧੂ ਮੂਸੇਵਾਲਾ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ।