in

ਸੁਨਿਹਰੀ ਭਵਿੱਖ ਬਨਾਉਣ ਲਈ ਨੌਜਵਾਨਾਂ ਨੂੰ ਕਿੱਤਾ ਮੁੱਖੀ ਕੋਰਸਾਂ ਵੱਲ ਧਿਆਨ ਦੇਣਾ ਚਾਹੀਦਾ ਹੈ : ਸਿਮਰਨਜੀਤ ਸਿੰਘ

cof

ਰੋਮ (ਇਟਲੀ) 24ਦਸੰਬਰ (ਟੇਕ ਚੰਦ ਜਗਤਪੁਰ) – ਸ਼ਹੀਦ ਭਾਈ ਮਨੀ ਸਿੰਘ ਆਈ ਟੀ ਆਈ ਖੁਰਦ ਦੇ ਡਾਇਰੈਕਟਰ ਸ: ਸਿਮਰਨਜੀਤ ਸਿੰਘ ਜੋ ਕਿ ਇਟਲੀ ਦੌਰੇ ‘ਤੇ ਆਏ ਹੋਏ ਹਨ। ਉਨ੍ਹਾਂ ਦਾ ਬੀਤੇ ਦਿਨ ਇਟਲੀ ਦੇ ਵਿਰੋਨਾ ਸ਼ਹਿਰ ਵਿਖੇ ਭਰਵਾਂ ਸੁਆਗਤ ਕੀਤਾ ਗਿਆ। ਪ੍ਰੈੱਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਵਿਚਾਰ ਪ੍ਰਗਟ ਕਰਦਿਆਂ ਸਿਮਰਨਜੀਤ ਸਿੰਘ ਨੇ ਕਿਹਾ ਕਿ, ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਭਵਿੱਖ ਦੀ ਬਿਹਤਰੀ ਲਈ ਟੈਕਨੀਕਲ ਵਿੱਦਿਅਕ ਢਾਂਚੇ ਨੂੰ ਅਪਨਾਉਣਾ ਚਾਹੀਦਾ ਹੈ ਅਤੇ ਕਿੱਤਾ ਮੁੱਖੀ ਕੋਰਸਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ, ਸਾਡੇ ਵਿਦਿਅਕ ਸਿਸਟਮ ਦੀ ਇਹ ਸ਼ੁਰੂ ਤੋਂ ਹੀ ਕਮਜੋਰੀ ਰਹੀ ਹੈ ਕਿ ਅਸੀਂ ਸਿਰਫ ਰੱਟਾ ਸਿਸਟਮ ਨੂੰ ਪਹਿਲ ਦੇ ਕੇ ਨੌਜਵਾਨਾਂ ਦੇ ਹੱਥੀਂ ਕੇਵਲ ਕਾਗਜੀ ਡਿਗਰੀਆਂ ਹੀ ਦਿੱਤੀਆਂ ਹਨ। ਜਿਸ ‘ਤੇ ਚੱਲਦਿਆਂ ਨੌਜਵਾਨ ਸਹੀ ਰੁਜਗਾਰ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਜਰੂਰੀ ਹੈ ਕਿ ਨਵੀਂ ਪੀੜ੍ਹੀ ਨੂੰ ਢੁੱਕਵਾਂ ਪਲੇਟਫਾਰਮ ਮੁਹੱਈਆ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਕਿੱਤਾ ਮੁਖੀ ਕੋਰਸਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ, ਤਾਂ ਜੋ ਉਹ ਸਰਕਾਰੀ ਨੌਕਰੀ ਨਾ ਮਿਲਣ ਦੀ ਸੂਰਤ ਵਿੱਚ ਆਪਣੇ ਨਿੱਜੀ ਕਾਰੋਬਾਰਾਂ ਨੂੰ ਅਪਣਾ ਸਕਣ। ਇਸ ਮੌਕੇ ਹੋਰਨਾਂ ਦੇ ਨਾਲ ਨਾਲ ਜੱਸੀ ਸਿੱਧੂ, ਅਸ਼ੋਕ ਕੁਮਾਰ ਧੁੰਨਾ, ਹਰਿੰਦਰ ਸਿੰਘ, ਪਰਮਜੀਤ ਸਿੰਘ ਪਡਿਆਲਾ ਆਦਿ ਵੀ ਹਾਜਰ ਸਨ।

ਮਹਿਲਾਵਾਂ ਦੀ ਤੰਦਰੁਸਤੀ ਲਈ ਫਿਟਨਸ ਪਲਾਨ

ਨੌਜਵਾਨਾਂ ਲਈ ਆਦਰਸ਼ ਸਾਬਿਤ ਹੋ ਰਿਹਾ ਹੈ ਇਟਲੀ ਦਾ ਹਰਪ੍ਰੀਤ ਸਿੰਘ ਸਾਹਨੇਵਾਲ