in

ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ ਵੱਲੋਂ ਰਸੋਈ ਘਰ ਦੀ ਰਜਿਸਟਰੀ ਲਈ ਸੰਗਤਾਂ ਨੂੰ ਮਾਇਆ ਦੇਣ ਦੀ ਅਪੀਲ

ਰੋਮ (ਇਟਲੀ) (ਜੀ,ਐਸ,ਸਿਆਣ) – ਇਟਲੀ ਵਿੱਚ ਮਹਾਨ ਕ੍ਰਾਂਤੀਕਾਰੀ, ਸ਼੍ਰੋਮਣੀ ਸੰਤ ਯੁੱਗ ਪੁਰਸ਼ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਸ਼੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬਿਓ (ਬ੍ਰੇਸ਼ੀਆ) ਜਿਸ ਦੀ ਇਮਾਰਤ ਸੰਗਤਾਂ ਨੇ ਪਿਛਲੇ ਸਾਲ ਹੀ ਖਰੀਦੀ ਸੀ ਤੇ ਹਾਲੇ ਵੀ ਇਸ ਗੁਰਦੁਆਰਾ ਸਾਹਿਬ ਨੂੰ ਮੁਕੰਮਲ ਕਰਨ ਲਈ ਸੇਵਾ ਚੱਲ ਰਹੀ ਹੈ. ਜਿਸ ਸਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਨਵੀਂ ਰਸੋਈ ਲਈ ਖ਼ਰੀਦੀ, ਜਗ੍ਹਾ ਦੀ ਰਜਿਸਟਰੀ ਕਰਵਾਉਣ ਲਈ ਸੰਗਤਾਂ ਨੂੰ ਵੱਧ ਤੋਂ ਵੱਧ ਮਾਇਆ ਦਾ ਸਹਿਯੋਗ ਦੇਣ ਲਈ ਅਪੀਲ ਕੀਤੀ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬਿਓ ਦੇ ਪ੍ਰਧਾਨ ਅਮਰੀਕ ਦੌਲੀਕੇ ਤੇ ਹੋਰ ਸੇਵਾਦਾਰਾਂ ਨੇ ਸਮੂਹਕ ਤੌਰ ਤੇ ਪ੍ਰੈੱਸ ਨੂੰ ਦੱਸਿਆ ਕਿ, ਗੁਰਦੁਆਰਾ ਸਾਹਿਬ ਲਈ ਨਵੀਂ ਰਸੋਈ ਘਰ ਲਈ ਜਗ੍ਹਾ ਖਰੀਦਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਲਈ ਰਜਿਸਟਰੀ ਦੀ ਤਾਰੀਖ਼ ਨੇੜੇ ਹੀ ਹੈ’ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ, ਉਹ ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬਿਉ ਦੀ ਨਵੀਂ ਰਸੋਈ ਦੀ ਜਗ੍ਹਾ ਲਈ ਮਾਇਆ ਦਾ ਵੱਧ ਤੋਂ ਵੱਧ ਸਹਿਯੋਗ ਕਰਨ. ਉਹਨਾਂ ਕਿਹਾ ਕਿ, ਕੋਰੋਨਾ ਵਾਇਰਸ ਦੀ ਵਜਾ ਕਰਕੇ ਮਾਇਆ ਇਕੱਠੀ ਕਰਨ ਘਰ ਨਹੀੰ ਜਾ ਸਕਦੇ, ਆਪ ਸਭ ਸੰਗਤਾਂ ਮਾਇਆ ਦਾ ਸਹਿਯੋਗ ਕਰਨ ਲਈ 0039-3204059465 ਤੇ ਸੰਪਰਕ ਕਰ ਸਕਦੇ ਹਨ।

ਲਾਤੀਨਾ : ਗਾਇਕ ਬੂਟਾ ਮੁਹੰਮਦ ਦੇ ਬੋਤਲਾਂ ‘ਚ ਪਾਣੀ ਗੀਤ ਦਾ ਪੋਸਟਰ ਰਿਲੀਜ਼

ਇਟਲੀ : ਕਰੋਨਾ ਕਾਨੂੰਨ ਦੀ ਉਲੰਘਣਾ ਕਰਨ ਤੇ ਲੋਕਾਂ ਨੂੰ ਕੀਤੇ ਗਏ ਭਾਰੀ ਜੁਰਮਾਨੇ