ਰੋਮ (ਇਟਲੀ) (ਕੈਂਥ)ਕੇਸਰੀਆ ਭਾਰਤ ਅੰਤਰਰਾਸ਼ਟਰੀ ਹਿੰਦੂ ਸੰਗਠਨ ਜੋ ਕਿ ਇਕ ਅੰਤਰਰਾਸ਼ਟਰੀ ਹਿੰਦੂ ਸੰਗਠਨ ਹੈ, ਨੇ ਕਈ ਦੇਸ਼ਾਂ ਵਿੱਚ ਹਿੰਦੂਤਵ ਦੀ ਵਿਚਾਰਧਾਰਾ ਨੂੰ ਅੱਗੇ ਵਧਾ ਰਿਹਾ ਹੈ। ਜਿਸ ਦੇ ਲਈ ਨੀਲੋਖੇੜੀ ਬਲਾਕ ਦੇ ਪਿੰਡ ਅਮਰਗੜ੍ਹ ਦੇ ਮੂਲ ਨਿਵਾਸੀ ਸ੍ਰੀ ਸੁਰੇਸ਼ ਡਾਵਰ ਨੂੰ ਇਟਲੀ ਦਾ ਰਾਸ਼ਟਰੀ ਪ੍ਰਧਾਨ ਬਣਾਇਆ ਗਿਆ ਹੈ।ਨਵੇਂ ਚੁਣੇ ਰਾਸ਼ਟਰੀ ਪ੍ਰਧਾਨ ਨਾਲ ਸੁਰੇਸ਼ ਡਾਵਰ ਨਾਲ ਜਦੋਂ ਪੱਤਰਕਾਰਾਂ ਨੇ ਵਿਸ਼ੇਸ਼ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਸੰਗਠਨ ਨੇ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਸਤੇ ਉਹ ਸੰਗਠਨ ਦੇ ਆਗੂਆਂ ਦਾ ਧੰਨਵਾਦ ਕਰਦੇ ਹਨ।ਉਨ੍ਹਾਂ ਕਿਹਾ ਕਿ ਉਹ ਸੰਗਠਨ ਦੁਆਰਾ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।ਉਨ੍ਹਾਂ ਅੱਗੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਇਟਲੀ ਦੇ ਹਰ ਨਾਗਰਿਕ ਨੂੰ ਹਿੰਦੀ ਦਾ ਗਿਆਨ ਹੋਵੇ ਅਤੇ ਹਿੰਦੂਤਵ ਵਿਚ ਉਹਨਾਂ ਦਾ ਵਿਸ਼ਵਾਸ਼ ਹੋਵੇ।ਸ੍ਰੀ ਸੁਰੇਸ ਡਾਬਰ ਨੂੰ ਅੰਤਰਰਾਸ਼ਟਰੀ ਹਿੰਦੂ ਸੰਗਠਨ ਇਟਲੀ ਦੇ ਪ੍ਰਧਾਨ ਬਣਨ ਮੌਕੇ ਇਟਲੀ ਦੇ ਭਾਰਤੀ ਭਾਈਚਾਰੇ ਵੱਲੋ ਵਿਸ਼ੇਸ਼ ਵਧਾਈ ਦਿੱਤੀ ਗਈ ਹੈ।ਜ਼ਿਕਰਯੋਗ ਹੈ ਕਿ ਸ੍ਰੀ ਸੁਰੇਸ ਡਾਬਰ ਇਟਲੀ ਵਿੱਚ ਸਮਾਜ ਸੇਵੀ ਕਾਰਜਾਂ ਲਈ ਉਚੇਚੇ ਤੌਰ ਤੇ ਜਾਣੇ ਜਾਂਦੇ ਹਨ।