in

ਸੰਸਦ ਮੈਂਬਰ ਆਪਣੇ ਨੰਨੇ-ਮੁੰਨੇ ਬੱਚੇ ਨਾਲ ਚੈਂਬਰ ਆਫ਼ ਡੈਪੂਟੀਜ਼ ਵਿੱਚ ਹੋਈ ਦਾਖਲ

ਚੈਂਬਰ ਵਿੱਚ ਜੀਲਦਾ ਸਪੋਰਤੀਏਲੋ ਦਾ ਜ਼ੋਰਦਾਰ ਤਾੜੀਆਂ ਨਾਲ ਹੋਇਆ ਸਵਾਗਤ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਸ ਸੱਚ ਨੂੰ ਇੱਕ ਵਾਰ ਫਿਰ ਇਟਾਲੀਅਨ ਲੋਕਾਂ ਨੇ ਸੱਚ ਕਰ ਦਿਖਾਇਆ ਹੈ ਕਿ ਇੱਥੇ ਔਰਤ ਹੋਣ ਦੇ ਰੁਤਬੇ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ ਇਹ ਰੁਤਬਾ ਉਸ ਵੇਲੇ ਦੂਗੱਣਾ ਹੋ ਜਾਂਦਾ ਹੈ ਜਦੋਂ ਔਰਤ ਮਾਂ ਦੇ ਰੂਪ ਵਿੱਚ ਹੋਵੇ ਫਿਰ ਉਹ ਔਰਤ ਚਾਹੇ ਸੰਸਦ ਮੈਂਬਰ ਹੋਵੇ ਜਾਂ ਆਮ ਸਾਰੇ ਉਸ ਦੀ ਜਿੰਮੇਵਾਰੀ ਨੂੰ ਸੈਲੂਊਟ ਕਰਦੇ ਹਨ. ਅਜਿਹਾ ਹੀ ਇੱਕ ਮਮਤਾ ਭਰਿਆ ਨਜ਼ਾਰਾ ਯੂਰਪੀਨ ਦੇਸ਼ ਇਟਲੀ ‘ਚ ਦੇਖਣ ਨੂੰ ਮਿਲਿਆ, ਜਿਸ ਨੇ ਬੀਤੇ ਦਿਨੀਂ ਇੱਕ ਨਵਾਂ ਇਤਿਹਾਸ ਸਿਰਜਿਆ।
ਜਿਥੇ ਇਟਲੀ ਦੀ ਸੰਸਦ ਵਿੱਚ ਇੱਕ ਮਾਂ (ਅਹੁਦੇ ਵਜੋਂ ਡਿਪਟੀ ) ਆਪਣੀ ਮਮਤਾ ਦਾ ਨਿੱਘ ਦਿੰਦੀ ਹੋਈ ਅਤੇ ਆਪਣੇ ਕੰਮ ਦੇ ਨਾਲ ਨਾਲ ਆਪਣੀ ਮਮਤਾ ਦੀ ਦੇਖਭਾਲ ਵੀ ਕਰ ਰਹੀ ਹੈ। ਇਟਲੀ ਦੀ ਸੰਸਦ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਹੋਇਆ ਹੈ ਕਿ ਇੱਕ ਮਾਂ ਜੋ ਕਿ ਲੋਕਾਂ ਦੁਆਰਾ ਚੁਣੀ ਹੋਈ ਇਕ ਸੰਸਦ ਮੈਂਬਰ ਹੈ, ਜੋ ਆਪਣੇ ਬੱਚੇ ਨੂੰ ਨਾਲ ਲੈਕੇ ਸੰਸਦ ਵਿੱਚ ਦਾਖਲ ਹੋਈ ਅਤੇ ਜਿੱਥੇ ਇਸ ਮੌਕੇ ਬਾਕੀ ਚੈਂਬਰ ਵਿੱਚ ਮੌਜੂਦ ਸੰਸਦ ਮੈਂਬਰਾਂ ਵਲੋਂ ਉਸ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਇੱਕ ਮਾਂ ਤੇ ਮਮਤਾ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਸੰਸਦ ਮੈਂਬਰਾਂ ਵਲੋਂ ਇਸ ਗੱਲ ਦੀ ਸ਼ਲਾਘਾ ਵੀ ਕੀਤੀ ਗਈ ਹੈ। ਸੰਸਦ ਮੈਂਬਰ ਨੇ ਸੰਸਦ ਦੀ ਕਾਰਵਾਈ ਵਿੱਚ ਸ਼ਮੂਲੀਅਤ ਕਰਦਿਆਂ ਜਨਤਕ ਪ੍ਰਸ਼ਾਸਨ ਦੇ ਫਰਮਾਨ ਕਾਨੂੰਨ ‘ਤੇ ਅੰਤਮ ਵੋਟਿੰਗ ਵਿੱਚ ਹਿੱਸਾ ਲਿਆ ਅਤੇ ਆਪਣੇ ਬੱਚੇ ਨੂੰ ਛਾਤੀ ਦਾ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ।
ਇਸ ਮੌਕੇ ਕਿਸੇ ਨੇ ਕੋਈ ਵਿਰੋਧ ਨਾ ਕੀਤਾ, ਬਲਕਿ ਇਸਦਾ ਸਰਬਸੰਮਤੀ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਇਟਲੀ ਦੇ ਇਤਿਹਾਸ ਵਿੱਚ ਇਹ ਨਿਵੇਕਲਾ ਮਮਤਾ ਭਰਿਆ ਕੰਮ ਕੀਤਾ ਹੈ, ਡਿਪਟੀ ਜੀਲਦਾ ਸਪੋਰਤੀਏਲੋ ਨੇ, ਜਿਹੜੀ ਕਿ ਕੰਪਾਨੀਆ ਸੂਬੇ ਤੋਂ ਸੰਸਦ ਮੈਂਬਰ ਬਣੀ ਹੋਈ ਹੈ ਤੇ 5 ਸਟਾਰ ਮੂਵਮੈਂਟ ਪਾਰਟੀ ਵੱਲੋਂ ਸੰਸਦ ਦੀ ਮੈਂਬਰ ਬਣ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੰਮ ਵਿੱਚ ਮਸਰੂਫ਼ ਹੈ। ਜਦੋਂ ਸੰਸਦ ਵਿੱਚ ਪਿਛਲੇ ਦਰਵਾਜੇ ਰਾਹੀਂ ਜੀਲਦਾ ਸਪੋਰਤੀਏਲੋ ਦਾਖਲ ਹੋਈ ਤਾਂ ਬੱਚੇ ਦੇ ਸਿਰ ਨੂੰ ਇੱਕ ਟੋਪੀ ਨਾਲ ਢੱਕਿਆ ਹੋਇਆ ਸੀ ਤਾਂ ਜ਼ੋ ਬੱਚੇ ਨੂੰ ਏਅਰ ਕੰਡੀਸ਼ਨਿੰਗ ਦੀ ਠੰਡ ਤੋਂ ਬਚਾਇਆ ਜਾ ਸਕੇ। ਡਿਪਟੀ ਦਾ ਇਹ ਬੱਚਾ ਸੰਸਦ ਅੰਦਰ ਉਹ ਬਹੁਤ ਸ਼ਾਂਤ ਸੀ ਅਤੇ ਕੁਝ ਸੰਸਦ ਦੇ ਨੁਮਾਇੰਦਿਆ ਨੇ ਉਸ ਨੂੰ ਮਿਲ ਕੇ ਦੇਖਿਆ ਅਤੇ ਵਧਾਈ ਵੀ ਦਿੱਤੀ। ਇਸ ਨਜ਼ਾਰੇ ਨੇ ਸੰਸਦ ਵਿੱਚ ਸਭ ਮੈਂਬਰਾਂ ਨੂੰ ਭਾਵੁਕ ਕਰ ਦਿੱਤਾ।

ਅਪ੍ਰੀਲੀਆ ਵਿਖੇ ਮਨਾਏ ਗਏ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਬਰਸੀ ਸਮਾਗਮ

ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਦਾ ਦੇਹਾਂਤ