in

ਸ: ਜਟਾਣਾ, ਬੀ ਜੇ ਪੀ ਮੋਦੀ ਮਿਸ਼ਨ ਇਟਲੀ ਦੇ ਪ੍ਰਧਾਨ ਨਿਯੁਕਤ

ਭਾਰਤੀ ਜਨਤਾ ਪਾਰਟੀ ਨੂੰ ਮਜਬੂਤੀ ਪ੍ਰਦਾਨ ਕਰਨ ਵਾਲੇ ਮੋਦੀ ਮਿਸ਼ਨ ਤਹਿਤ ਸ਼੍ਰੀ ਰਘਬੀਰ ਜਟਾਣਾ ਨੂੰ ਮਿਸ਼ਨ ਦੇ ਇਟਲੀ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ

ਵੇਰੋਨਾ ਵਿਖੇ ਹੋਈ ਪਾਰਟੀ ਦੀ ਅਹਿਮ ਮੀਟਿੰਗ

ਭਾਰਤੀ ਜਨਤਾ ਪਾਰਟੀ ਨੂੰ ਮਜਬੂਤੀ ਪ੍ਰਦਾਨ ਕਰਨ ਵਾਲੇ ਮੋਦੀ ਮਿਸ਼ਨ ਤਹਿਤ ਸ਼੍ਰੀ ਰਘਬੀਰ ਜਟਾਣਾ ਨੂੰ ਮਿਸ਼ਨ ਦੇ ਇਟਲੀ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ
ਜਟਾਣਾ ਨੇ ਦੱਸਿਆ ਕਿ, ਉਹ ਭਾਜਪਾ ਹਾਈ ਕਮਾਂਡ ਦੁਆਰਾ ਦਿੱਤੀ ਜਿੰਮੇਵਾਰੀ ਨੂੰ ਬਾਖੂਬੀ ਤਨਦੇਹੀ ਨਾਲ ਨਿਭਾਉਣ ਦਾ ਪ੍ਰਯਤਨ ਕਰਨਗੇ ਅਤੇ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ

ਵੇਰੋਨਾ (ਇਟਲੀ) 3 ਸਤੰਬਰ – ਭਾਰਤੀ ਜਨਤਾ ਪਾਰਟੀ ਨੂੰ ਮਜਬੂਤੀ ਪ੍ਰਦਾਨ ਕਰਨ ਵਾਲੇ ਮੋਦੀ ਮਿਸ਼ਨ ਤਹਿਤ ਸ਼੍ਰੀ ਰਘਬੀਰ ਜਟਾਣਾ ਨੂੰ ਮਿਸ਼ਨ ਦੇ ਇਟਲੀ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮਿਸ਼ਨ ਦੇ ਇਟਰਨੈਸ਼ਨਲ ਕਨਵੀਨਰ ਸ਼੍ਰੀ ਪ੍ਰਵੇਸ਼ ਸ਼ੁਕਲਾ ਤੇ ਭਾਜਪਾ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਾਰਟੀ ਨੂੰ ਵਿਦੇਸ਼ਾਂ ਵਿੱਚ ਹੋਰ ਮਜਬੂਤ ਬਨਾਉਣ ਹਿੱਤ ਬੀਤੇ ਦਿਨ ਇਟਲੀ ਦੇ ਵੇਰੋਨਾ ਵਿਖੇ ਸਥਿਤ ਹੋਟਲ ਚੀਏਲੋ ਅਜੂਰਾ ਵਿਖੇ ਯੂਰਪ ਦੇ ਪ੍ਰਧਾਨ ਸ਼੍ਰੀ ਅਨਿਲ ਕੁਮਾਰ ਸ਼ਰਮਾ ਦੁਆਰਾ ਇਕ ਮੀਟਿੰਗ ਕਰਕੇ ਸ਼੍ਰੀ ਰਘਬੀਰ ਜਟਾਣਾ ਨੂੰ ਪ੍ਰਧਾਨ ਬਣਾਏ ਜਾਣ ਦਾ ਰਸਮੀ ਤੌਰ ’ਤੇ ਐਲਾਨ ਕਰਦਿਆਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਪਿਆ ਗਿਆ। ਦਲਜੀਤ ਸਿੰਘ ਅਤੇ ਰਾਹੁਲ ਦੱਤਾ ਨੂੰ ਮਿਸ਼ਨ ਦੇ ਇਟਲੀ ਦੇ ਪਬਲਿਕ ਰਿਲੇਸ਼ਨ ਇੰਚਾਰਜ ਬਣਾਇਆ ਗਿਆ ਹੈ। ਇਨਾਂ ਨਿਯੁਕਤੀਆਂ ਦੇ ਐਲਾਨ ਸਮੇਂ ਮੋਦੀ ਮਿਸ਼ਨ ਇਟਲੀ ਦੇ ਜਨਰਲ ਸਕੱਤਰ ਸ਼੍ਰੀ ਸੋਨੂ ਵਰਮਾ, ਮਨਮੀਤ ਸਿੰਘ, ਹਰਪਾਲ ਸਿੰਘ, ਸ਼੍ਰੀ ਬਲਵਿੰਦਰ ਕੋਟਲਾ, ਬਲਜੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਦੇ ਸ: ਜਗਵੰਤ ਸਿੰਘ ਲਹਿਰਾ, ਸ:ਅਵਤਾਰ ਸਿੰਘ ਖਾਲਸਾ, ਸ: ਜਗਜੀਤ ਸਿੰਘ ਈਸ਼ਰਹੇਲ, ਗੁਰਿੰਦਰ ਸਿੰਘ ਸੋਮਲ (ਹੋਟਲ ਚੀਏਲੋ ਅਜੂਰਾ), ਗੁਰਮੁੱਖ ਸਿੰਘ ਅਤੇ ਯੂ ਬਰੋਕਰ ਕੰਪਨੀ ਦੇ ਡਾਇਰੈਕਟਰ ਹਰਜੀਤ ਕੌਰ ਸੋਨੀਆ ਆਦਿ ਹਾਜਰ ਸਨ। ਇਸੇ ਪ੍ਰਕਾਰ ਨਿਯੁਕਤੀ ਉਪਰੰਤ ਗੱਲਬਾਤ ਕਰਦਿਆਂ ਰਘਬੀਰ ਸਿੰਘ ਜਟਾਣਾ ਨੇ ਦੱਸਿਆ ਕਿ, ਉਹ ਭਾਜਪਾ ਹਾਈ ਕਮਾਂਡ ਦੁਆਰਾ ਦਿੱਤੀ ਜਿੰਮੇਵਾਰੀ ਨੂੰ ਬਾਖੂਬੀ ਤਨਦੇਹੀ ਨਾਲ ਨਿਭਾਉਣ ਦਾ ਪ੍ਰਯਤਨ ਕਰਨਗੇ ਅਤੇ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ।

ਪੁੱਤ ਦੀਆਂ ਦੀਆਂ ਪ੍ਰਾਪਤੀਆਂ ਬਦਲੇ ਮਾਂ ਨੂੰ ਮਿਲਿਆ ਸਨਮਾਨ

ਵੇਰੋਲਾਨੌਵਾ ’ਚ ‘ਤੀਆਂ ਦਾ ਮੇਲਾ’ 8 ਸਤੰਬਰ ਨੂੰ