ਕਾਰਪੋਰੇਟ ਘਰਾਣਿਆਂ ਦੇ ਨਾਂ ਤੂੰ ਹੱਥਾਂ ਵੱਲੇ ਵੇਖ,
18 ਵਾਰੀ 19ਵੀਂ ਵਾਰੀ ਜਿੱਤਾਂਗੇ ਦੇਖ।
ਦੁਨੀਆਂ ਜਿੱਤਣ ਆਇਆ ਸਕੰਦਰ ਬਿਆਸ ਵੀ ਨਾ ਟੱਪਿਆ,
ਖਾਲੀ ਹੱਥੀਂ ਗਿਆ ਪੰਜਾਬ ਤੋਂ ਤੂੰ ਵੇਖ ਸਕੰਦਰ ਦੇਖ।
ਹਾਕਮਾਂ ਸਾਡੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖ…
ਦੋ ਜੰਗਾਂ ‘ਚ ਸ਼ਹੀਦ ਕਰਵਾ ਤੇ ਦੋ ਨੀਹਾਂ ‘ਚ ਚਿਣਵਾ,
ਬੱਚਿਆਂ ਦੇ ਸਿਦਕ ਨੂੰ ਨਾ ਹੋਰ ਅਜਮਾ ਕੇ ਦੇਖ।
ਟਰੈਕਟਰ ਟਰਾਲੀਆਂ ਦੇ ਟੈਰਾਂ ਨੂੰ ਨਾ ਹੋਰ ਘਸਾ ਕੇ ਵੇਖ,
ਆਜਾ ਤੂੰ ਵੀ ਇਕ ਵਾਰੀ ਆ ਬੈਹ ਸਮਝਾ ਕੇ ਦੇਖ।
ਹਾਕਮਾਂ ਸਾਡੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖ…
ਸਿੰਘ ਬਾਡਰ ‘ਤੇ ਬੈਠੇ ਸ਼ੇਰ ਨੂੰ ਨਾਂ ਉਂਗਲਾਂ ਕਰਕੇ ਵੇਖ,
ਰੁੜਕੇ ਵਾਲੇ ਖਾਲਸਿਆਂ ਨੇ ਫਿਰ ਦੇਣਾ ਮਸਲਾ ਨਵੇੜ।
ਕਿਸਾਨਾਂ ਦੀਆਂ ਨਜਰਾਂ ਨਾ ਤੂੰ ਨਜਰਾਂ ਮਿਲਾ ਕੇ ਵੇਖ,
ਹਾਕਮਾਂ ਸਾਡੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖ…
- ਰੁੜਕੇ ਵਾਲਾ